ਖ਼ਬਰਿਸਤਾਨ ਨੈੱਟਵਰਕ: ਸ੍ਰੀ ਹਰਿਮੰਦਰ ਸਾਹਿਬ ਨੂੰ ਪਿਛਲੇ ਦਿਨੀਂ ਲਗਾਤਾਰ ਮਿਲ ਰਹੀਆਂ ਧਮਕੀਆਂ ਕਾਰਨ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਸੂਤਰਾਂ ਅਨੁਸਾਰ ਗੋਲਡਨ ਟੈਂਪਲ ਨੂੰ Threat E-mails DARK WEB ਰਾਹੀਂ ਭੇਜੀਆਂ ਗਈਆਂ ਹਨ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਬੀਤੇ ਦਿਨ ਪਹਿਲਾਂ ਅੰਮ੍ਰਿਤਸਰ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਇਸ ਤਰ੍ਹਾਂ ਦੀਆਂ ਧਕਮੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਾਣਕਾਰੀ ਅਨੁਸਾਰ ਇੱਕ ਅਧਿਕਾਰੀ ਨੂੰ ਈਮੇਲ ਰਾਹੀਂ ਧਮਕੀ ਮਿਲੀ ਸੀ। ਗੋਲਡਨ ਟੈਂਪਲ ਨੂੰ ਆਰਡੀਐਕਸ ਹਮਲੇ ਦੀਆਂ ਲਗਾਤਾਰ 9 ਧਮਕੀਆਂ ਮਿਲ ਚੁੱਕੀਆਂ ਹਨ। ਜਿਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਵਧਾਈ ਗਈ। ਧਮਕੀਆਂ ਮਿਲਣ ਤੋਂ ਬਾਅਦ ਇਸ ਮਾਮਲੇ ‘ਚ ਪੁਲਿਸ ਨੇ ਫਰੀਦਾਬਾਦ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ।
ਜਾਣੋ ਕੀ ਹੈ ਡਾਰਕ WEB
ਦੱਸ ਦੇਈਏ ਕਿ ਡਾਰਕ ਵੈੱਬ ਇੱਕ ਗੁਪਤ ਖੇਤਰ ਹੈ, ਜਿੱਥੇ ਆਮ ਤੌਰ ‘ਤੇ ਗੈਰ-ਕਾਨੂੰਨੀ ਗਤੀਵਿਧੀਆਂ ਹੁੰਦੀਆਂ ਹਨ। ਡਾਰਕ ਵੈੱਬ ਇੰਟਰਨੈੱਟ ਦਾ ਉਹ ਹਿੱਸਾ ਹੈ ਜਿਸ ਤੱਕ ਆਮ ਸਰਚ ਇੰਜਣਾਂ ਦੀ ਵਰਤੋਂ ਕਰਕੇ ਪਹੁੰਚਿਆ ਨਹੀਂ ਜਾ ਸਕਦਾ। ਇੱਥੇ ਉਪਭੋਗਤਾ ਦੀ ਪਛਾਣ ਦਾ ਪਤਾ ਨਹੀਂ ਲਗਦਾ ਤੇ ਇਸ ਕਾਰਨ ਇੱਥੇ ਗੈਰ-ਕਾਨੂੰਨੀ ਗਤੀਵਿਧੀਆਂ ਹੁੰਦੀਆਂ ਹਨ।
ਇਹ ਡੀਪ ਵੈੱਬ ਦਾ ਇੱਕ ਹਿੱਸਾ ਹੈ, ਜਿਸਨੂੰ ਸਰਚ ਇੰਜਣਾਂ ‘ਤੇ ਇੰਡੈਕਸ ਨਹੀਂ ਕੀਤਾ ਜਾਂਦਾ। ਡਾਰਕ ਤੱਕ ਪਹੁੰਚ ਕਰਨ ਲਈ ਇੱਕ ਖਾਸ ਬ੍ਰਾਊਜ਼ਰ ਦੀ ਲੋੜ ਹੁੰਦੀ ਹੈ। ਇੱਥੇ ਉਪਭੋਗਤਾ ਨੂੰ ਆਪਣੀ ਪਛਾਣ ਤੇ ਸਥਾਨ ਦੱਸਣ ਦੀ ਜ਼ਰੂਰਤ ਨਹੀਂ ਹੈ, ਇਸੇ ਕਰਕੇ ਅਪਰਾਧੀ ਅਕਸਰ ਇਸਦੀ ਵਰਤੋਂ ਕਰਦੇ ਹਨ। ਇਸਦੀ ਵਰਤੋਂ ਨਿੱਜੀ ਜਾਣਕਾਰੀ ਤੋਂ ਲੈ ਕੇ ਹਥਿਆਰਾਂ ਦੀ ਖਰੀਦ ਅਤੇ ਵਿਕਰੀ ਤੱਕ ਹਰ ਚੀਜ਼ ਲਈ ਕੀਤੀ ਜਾਂਦੀ ਹੈ। ਡਾਰਕ ਵੈੱਬ ‘ਤੇ ਗਤੀਵਿਧੀ, ਪਛਾਣ ਤੇ ਸਥਾਨ ਨੂੰ ਟਰੈਕ ਨਹੀਂ ਕੀਤਾ ਜਾ ਸਕਦਾ ਹੈ।