ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਚੋਰੀਆਂ ਦੀ ਘਟਨਾਵਾਂ ਦਿਨ-ਬ-ਦਿਨ ਵੱਧਦੀਆਂ ਜਾ ਰਹੀਆਂ ਹਨ। ਉੱਥੇ ਹੀ ਬਸਤੀ 9 ‘ਚ ਚੋਰੀ ਦਾ ਤਾਜ਼ਾ ਮਾਮਲਾ ਸਾਹਮਣੇਂ ਆਇਆ ਹੈ। ਜਿੱਥੇ ਚੋਰ Sun Fly ਦੀ ਦੁਕਾਨ ਤੋਂ ਲੱਖਾਂ ਦੀ ਚੋਰੀ ਕਰਕੇ ਫ਼ਰਾਰ ਹੋ ਗਏ। ਮਾਮਲੇ ਦੀ ਜਾਣਕਾਰੀ ਦਿੰਦਿਆਂ ਮਧੁ ਗੁਪਤਾ ਨੇ ਕਿਹਾ ਕਿ ਤਿਜੌਰੀ ਵਿੱਚੋਂ 8.50 ਲੱਖ ਰੁਪਏ ਚੋਰ ਲੈ ਕੇ ਫ਼ਰਾਰ ਹੋ ਗਏ।
ਪੀੜਿਤਾ ਨੇ ਦੱਸਿਆ ਕਿ ਉਨ੍ਹਾਂ ਕੋਲ ਕੁਝ ਗਾਹਕਾਂ ਦੇ ਪੈਸੇ ਆਏ ਸਨ, ਪਰ ਦੋ ਦਿਨ ਲਈ ਉਹ ਪੈਸੇ ਦੁਕਾਨ ਵਿੱਚ ਭੁੱਲ ਗਏ। ਜਦੋਂ ਅੱਜ ਦੁਕਾਨ ਤੇ ਆ ਕੇ ਵੇਖਿਆ ਤਾਂ ਤਿਜੌਰੀ ‘ਚੋਂ ਪੈਸੇ ਗਾਇਬ ਸਨ। ਪੀੜਿਤਾ ਨੇ ਕਿਹਾ ਕਿ ਉਸ ਦੀ ਦੁਕਾਨ ‘ਤੇ ਕੰਮ ਕਰਨ ਵਾਲੇ ਸੋਨੂ ਨੇ ਚੋਰੀ ਕੀਤੀ ਹੈ। ਦਰਅਸਲ, ਸੋਨੂ ਉਨ੍ਹਾਂ ਦੀ ਗੱਡੀ ਲੈ ਕੇ ਫ਼ਰਾਰ ਹੋ ਗਿਆ ਸੀ। ਬਾਅਦ ਵਿੱਚ ਪੁਲਿਸ ਨੇ ਅੰਬਾਲਾ ਤੋਂ ਗੱਡੀ ਬਰਾਮਦ ਕਰ ਲਈ। ਇਸ ਕਾਰਨ ਉਹ ਪੁਲਿਸ ਦੇ ਫ਼ੋਨ ਤੋਂ ਬਾਅਦ ਅੰਬਾਲਾ ਵੱਲ ਚਲੇ ਗਏ।
ਜਦੋਂ ਪੀੜਿਤਾ ਅੱਜ ਦੁਕਾਨ ਤੇ ਗਈ ਤਾਂ ਤਿਜੌਰੀ ਵਿੱਚੋਂ 8.50 ਲੱਖ ਰੁਪਏ ਗਾਇਬ ਸਨ। ਇਸ ਘਟਨਾ ਨੂੰ ਲੈ ਕੇ ਪੀੜਿਤਾ ਨੇ ਸੋਨੂੰ ‘ਤੇ ਚੋਰੀ ਦੇ ਆਰੋਪ ਲਗਾਏ। ਪੀੜਿਤਾ ਨੇ ਕਿਹਾ ਕਿ ਘਟਨਾ ਨੂੰ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਕਰ ਲਿਆ ਗਿਆ, ਜਿਸ ਵਿੱਚ ਸੋਨੂ ਦੁਕਾਨ ਦੇ ਤਾਲੇ ਤੋੜਦਾ ਅਤੇ ਬੋਰੀ ਲੈ ਕੇ ਜਾਂਦਾ ਦਿਖਾਈ ਦਿੱਤਾ। ਹਾਲਾਂਕਿ ਨਕਦ ਚੋਰੀ ਦੇ ਦੌਰਾਨ ਚੋਰ ਨੇ ਸੀਸੀਟੀਵੀ ਕੈਮਰੇ ਦੀ ਤਾਰਾਂ ਤੋੜ ਦਿੱਤੀਆਂ । ਪੀੜਿਤਾ ਨੇ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ। ਮੌਕੇ ‘ਤੇ ਪੁਲਿਸ ਪਹੁੰਚ ਕੇ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।



