ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਸੁਪਰੀਮੋ ਕੇਜਰੀਵਾਲ ਨੇ ਲੁਧਿਆਣਾ ‘ਚ ਸਿਵਲ ਹਸਪਤਾਲ ਦੇ ਅਪਗ੍ਰੇਡੇਸ਼ਨ ਕੰਮ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਨਵੇਂ ਓਟੀ ਦਾ ਉਦਘਾਟਨ ਵੀ ਕੀਤਾ। ਓਟੀ ‘ਚ ਨਵੀਂ ਮਸ਼ੀਨਰੀ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਸੀਐਮ ਮਾਨ ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਵੀ ਗੱਲਬਾਤ ਕੀਤੀ।
ਰੰਗਲੇ ਪੰਜਾਬ ਦੀ ਸਿਹਤ ਕ੍ਰਾਂਤੀ! ਸਿਵਲ ਹਸਪਤਾਲ, ਲੁਧਿਆਣਾ ਵਿਖੇ ਨਵੀਨੀਕਰਨ ਕੀਤੀਆਂ ਸਹੂਲਤਾਂ ਦੇ ਉਦਘਾਟਨ ਮੌਕੇ ਅਰਵਿੰਦ ਕੇਜਰੀਵਾਲ ਜੀ ਨਾਲ ਲੁਧਿਆਣਾ ਤੋਂ Live https://t.co/Iq36lL4TMi
— Bhagwant Mann (@BhagwantMann) March 18, 2025
CM ਮਾਨ ਨੇ ਨਸ਼ਿਆਂ ਬਾਰੇ ਕਹੀਆਂ ਇਹ ਗੱਲਾਂ
ਨਸ਼ੇ ਖਿਲਾਫ਼ ਐਕਸ਼ਨ ਲੈਣ ਲਈ ਅਸੀਂ 2 ਸਾਲਾਂ ਵਿੱਚ ਰੋਡਮੈਪ ਤਿਆਰ ਕੀਤਾ, ਜਿਸ ਵਿੱਚ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਐਕਸ਼ਨ ਲੈਣ ਦੇ ਨਾਲ-ਨਾਲ ਨਸ਼ੇ ਦੀ ਦਲਦਲ ‘ਚ ਫਸੇ ਨੌਜਵਾਨਾਂ ਨੂੰ ਠੀਕ ਕਰਨ ਵੱਲ ਵੀ ਧਿਆਨ ਦਿੱਤਾ ਗਿਆ। ਪਾਪ ਦੀ ਕਮਾਈ ਨਾਲ ਬਣਾਏ ਮਹਿਲ ਢਹਿ-ਢੇਰੀ ਹੋਣਗੇ।
……..
नशे के खिलाफ एक्शन लेने के लिए हमने 2… pic.twitter.com/kxnIOIlyeU— Bhagwant Mann (@BhagwantMann) March 18, 2025
CM ਮਾਨ ਨੇ ਬਾਰੇ ਗੱਲ ਕਰਦਿਆ ਕਿਹਾ ਕਿ ਨਸ਼ੇ ਖਿਲਾਫ਼ ਐਕਸ਼ਨ ਲੈਣ ਲਈ ਅਸੀਂ 2 ਸਾਲਾਂ ਵਿੱਚ ਰੋਡਮੈਪ ਤਿਆਰ ਕੀਤਾ, ਜਿਸ ਵਿੱਚ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਐਕਸ਼ਨ ਲੈਣ ਦੇ ਨਾਲ-ਨਾਲ ਨਸ਼ੇ ਦੀ ਦਲਦਲ ‘ਚ ਫਸੇ ਨੌਜਵਾਨਾਂ ਨੂੰ ਠੀਕ ਕਰਨ ਵੱਲ ਵੀ ਧਿਆਨ ਦਿੱਤਾ ਗਿਆ। ਪਾਪ ਦੀ ਕਮਾਈ ਨਾਲ ਬਣਾਏ ਮਹਿਲ ਢਹਿ-ਢੇਰੀ ਹੋਣਗੇ।
ਉਨ੍ਹਾਂ ਨੇ ਅੱਜ ਇਨਡੋਰ ਸਟੇਡੀਅਮ ਵਿੱਚ ਇੱਕ ਰੈਲੀ ਕੀਤੀ। ਉੱਥੇ ਵੱਡੀ ਗਿਣਤੀ ਵਿੱਚ ‘ਆਪ’ ਵਰਕਰ ਮੌਜੂਦ ਸਨ। ਕਾਲੇ ਕੱਪੜੇ ਪਹਿਨੇ ਲੋਕਾਂ ਨੂੰ ਰੈਲੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਸੀ।
ਉਦਯੋਗਪਤੀਆਂ ਤੇ ਵਪਾਰੀਆਂ ਨਾਲ ਕੀਤੀ ਮੁਲਾਕਾਤ
ਬੀਤੇ ਦਿਨ CM ਮਾਨ ਨੇ ਸ਼ਹਿਰ ਦੇ ਉਦਯੋਗਪਤੀਆਂ ਤੇ ਵਪਾਰੀਆਂ ਨਾਲ ਮੁਲਾਕਾਤ ਕੀਤੀ। ਉਹਨਾਂ ਦੇ ਮਸਲਿਆਂ ‘ਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ। ਉਹਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਸੁਣਿਆ ਤੇ ਸਮਝਿਆ। ਇਸ ਦੇ ਨਾਲ ਹੀ ਪੰਜਾਬ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਵਪਾਰੀਆਂ ਅਤੇ ਉਦਯੋਗਪਤੀਆਂ ਤੋਂ ਸੁਝਾਅ ਵੀ ਮੰਗੇ|