ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਦਾ ਪਹਿਲਾ ਜਨਮਦਿਨ ਹੈ| CM ਮਾਨ ਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਆਪਣੀ ਧੀ ਨਿਆਮਤ ਕੌਰ ਦਾ ਜਨਮ ਦਿਨ ਮਨਾਇਆ| ਇਸ ਮੌਕੇ ਡਾ. ਗੁਰਪ੍ਰੀਤ ਕੌਰ ਨੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਅਤੇ ਇੱਕ ਭਾਵੁਕ ਸੰਦੇਸ਼ ਵੀ ਲਿਖਿਆ।
ਜਦੋਂ ਤੇਰੇ ਆਉਣ ਦੀ ਖ਼ਬਰ ਨਾਲ
ਸੀ ਆਪਣੇ ਖ਼ਿਆਲ ਸੰਭਾਲੇ ਮੈਂ
ਰੱਬ ਧੀ ਵੀ ਉੱਥੇ ਈ ਦਿੰਦਾ
ਜੋ ਡਾਢੇ ਕਰਮਾਂ ਵਾਲੇ ਨੇ..ਧੀ ਇੱਕ ਰਿਸ਼ਤਾ ਨਹੀਂ ਇੱਕ ਅਹਿਸਾਸ ਹੈ..
ਧੀ ਰਾਣੀ ਨਿਆਮਤ ਦਾ ਪਹਿਲਾ ਜਨਮਦਿਨ
Happy Birthday ਨਿਆਮਤ ਕੌਰ ਮਾਨ pic.twitter.com/SZBKQO5bPq— Gurpreet Kaur Mann (@PBGurpreetKaur) March 28, 2025
CM ਮਾਨ ਅਤੇ ਡਾ. ਗੁਰਪ੍ਰੀਤ ਕੌਰ ਮਾਨ ਨੇ ਆਪਣੀ ਧੀ ਨਾਲ ਬਿਤਾਏ ਇਸ ਖਾਸ ਪਲ ਦੀਆਂ ਤਸਵੀਰਾਂ ਅਤੇ ਸੁਨੇਹੇ ਸਾਂਝੇ ਕਰਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।