ਖਬਰਿਸਤਾਨ ਨੈੱਟਵਰਕ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਲੰਧਰ ਪੁੱਜੇ, ਜਿਥੇ ਉਨ੍ਹਾਂ ਬਰਲਟਨ ਪਾਰਕ ਵਿਚ ਸਪੋਰਟਸ ਹੱਬ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਸੰਤ ਸੀਚੇਵਾਲ, ਕੈਬਨਿਟ ਮੰਤਰੀ ਮਹਿੰਦਰ ਭਗਤ ਤੇ ਹੋਰ ਮੰਤਰੀ ਤੇ ਵਿਧਾਇਕ ਮੌਜੂਦ ਰਹੇ।
ਕਰੋੜਾ ਦਾ ਹੈ ਪ੍ਰਾਜੈਕਟ
ਬਰਲਟਨ ਪਾਰਕ ਸਪੋਰਟਸ ਹੱਬ ਦੇ ਨੀਂਹ ਪੱਥਰ ਸਮਾਰੋਹ ਦੌਰਾਨ CM ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਜੀ ਨਾਲ ਜਲੰਧਰ ਤੋਂ LIVE…. https://t.co/M2ulQplkym
— AAP Punjab (@AAPPunjab) June 11, 2025
ਸੀ ਐੱਮ ਮਾਨ ਨੇ ਨਵੇਂ ਸਪੋਰਟਸ ਹੱਬ ਦੇ ਰੂਪ ਵਿੱਚ ਜਲੰਧਰ ਨੂੰ ਇਕ ਤੋਹਫ਼ਾ ਦਿੱਤਾ। ਜਿਸ ਦੌਰਾਨ ਉਨ੍ਹਾਂ ਸਪੋਰਟਸ ਹੱਬ ਪ੍ਰਾਜੈਕਟ (77.77 ਕਰੋੜ) ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਇਸ ਦੌਰਾਨ ਕਿਹਾ ਕਿ ਇਹੀ ਉਹ ਗ੍ਰਾਊਂਡਾਂ ਹਨ, ਜਿਨ੍ਹਾਂ ਵਿਚੋ ਖੇਡ ਖੇਡ ਕੇ ਪਲੇਅਰਾਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ।
ਜਦੋਂ ਸਾਰੀ ਨੌਜਵਾਨ ਪੀੜ੍ਹੀ ਗਰਾਊਂਡ ਵਿਚ ਆ ਗਈ ਤਾਂ ਨਸ਼ਿਆਂ ਦਾ ਆਪਣੇ ਆਪ ਹੀ ਖਾਤਮਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜ੍ਹੀ ਹੈ। ਯੁੱਧ ਨਸ਼ਿਆਂ ਵਿਰੁੱਧ ਨਸ਼ਿਆਂ ਨੂੰ ਜੜ੍ਹੋਂ ਖਤਮ ਕੀਤਾ ਜਾ ਰਿਹਾ ਹੈ।