ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ Women’s World Cup ਟੀਮ ਦੀਆਂ ਖਿਡਾਰਣਾਂ ਹਰਮਨਪ੍ਰੀਤ ਕੌਰ, ਅਮਨਜੋਤ ਕੌਰ ਅਤੇ ਹਰਲੀਨ ਦਿਓਲ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਕੱਪ ਟਰਾਫੀ ਪੰਜਾਬ ਲਿਆਂਦੀ ਜਾਣੀ ਚਾਹੀਦੀ ਹੈ। ਜੇ ਲੋੜ ਪਈ ਤਾਂ ਉਹ ਬੀ.ਸੀ.ਸੀ.ਆਈ. ਨਾਲ ਗੱਲ ਕਰਨਗੇ। ਪੰਜਾਬ ਦੇ ਲੋਕ ਵੀ ਵਿਸ਼ਵ ਕੱਪ ਟਰਾਫੀ ਦੇਖਣਾ ਚਾਹੁੰਦੇ ਹਨ। ਮਾਨ ਨੇ ਕਿਹਾ ਕਿ ਇਹ ਇੱਕ ਵੱਡੀ ਪ੍ਰਾਪਤੀ ਹੈ। ।
ਉਨ੍ਹਾਂ ਨੇ ਹਰਮਨਪ੍ਰੀਤ ਕੌਰ ਨੂੰ ਕਿਹਾ ਕਿ “ਹਰਮਨ, ਤੁਸੀਂ 12 ਵਜੇ ਜੋ ਕੈਚ ਲਿਆ, ਉਸ ਨੇ ਨਾ ਸਿਰਫ਼ ਤਾਰੀਖ਼ ਸਗੋਂ ਇਤਿਹਾਸ ਬਦਲ ਦਿੱਤਾ। ਸੀ ਐੱਮ ਮਾਨ ਨੇ ਉਹਨਾਂ ਨੂੰ ਇਤਿਹਾਸਕ ਜਿੱਤ ਦੀਆਂ ਵਧਾਈਆਂ ਦਿੱਤੀਆਂ। ਕਿਹਾ ਕਿ ਤੁਸੀਂ ਦਿਲ ਲਗਾ ਕੇ ਖੇਡੋ ਅਸੀਂ ਤੁਹਾਡੇ ਨਾਲ ਹਾਂ। ਸਭ ਨੂੰ ਇੱਕ ਵਾਰ ਫ਼ਿਰ ਇਸ ਸ਼ਾਨਦਾਰ ਜਿੱਤ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ।
ਮੁੱਖ ਮੰਤਰੀ ਭਗਵੰਤ ਮਾਨ ਨੇ ਤਿੰਨਾਂ ਖਿਡਾਰੀਆਂ ਨਾਲ ਇਸ ਗੱਲਬਾਤ ਦਾ ਵੀਡੀਓ ਵੀ ਸਾਂਝਾ ਕੀਤਾ। ਭਗਵੰਤ ਮਾਨ ਨੇ ਤਿੰਨਾਂ ਖਿਡਾਰੀਆਂ ਨਾਲ ਲੰਬੀ ਗੱਲਬਾਤ ਕੀਤੀ ਅਤੇ ਪੰਜਾਬ ਵਾਪਸ ਆਉਣ ‘ਤੇ ਉਨ੍ਹਾਂ ਦਾ ਸਨਮਾਨ ਕਰਨ ਦਾ ਵਾਅਦਾ ਕੀਤਾ।