ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਵੱਲੋਂ ਡਿਸਿਪਿਲਨਰੀ ਅਤੇ ਵਿਜੀਲੈਂਸ ਕਮੇਟੀ ਬਾਰ ਐਸੋਸੀਏਸ਼ਨ ਫਿਲੌਰ ਦੇ ਵਾਈਸ ਪ੍ਰਧਾਨ ਗੌਰਵ ਕੌਸ਼ਲ ਨੂੰ ਬਾਰ ਕੌਂਸਿਲ ਦਾ ਕਾਪਟਿਡ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਗੌਰਵ ਕੌਸ਼ਲ, ਐਡਵੋਕੇਟ ਨੇ ਬਾਰ ਕੌਂਸਿਲ ਆਫ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਦੇ ਸੈਕਰੇਟਰੀ ਐਡਵੋਕੇਟ ਕਰਮਜੀਤ ਚੌਧਰੀ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਦਿੱਤੀ ਹੋਈ ਜ਼ਿੰਮੇਦਾਰੀ ਨੂੰ ਇਮਾਨਦਾਰੀ ਨਾਲ ਨਿਭਾਉਣਗੇ | ਇਸ ਮੌਕੇ ਸ.ਨਵਜੋਤ ਸਿੰਘ ਖੈਰਾ, ਦਿਨੇਸ਼ ਲਖਨਪਾਲ, ਧੀਰਜ, ਸਤਨਾਮ ਸਿੰਘ ਠਾਕੁਰ, ਰਿਸ਼ਵ ਮਹੰਤ, ਵਿਕਾਸ ਰਾਣਾ, ਅੰਸ਼ੁਲ ਸ਼ਰਮਾ, ਗੈਰੀ ਅਤੇ ਹੋਰ ਵਕੀਲ ਸਹਿਬਾਨ ਹਾਜ਼ਰ ਸਨ।