ਦਿੱਲੀ ਚੋਣਾਂ ਦੇ ਨਤੀਜੇ ਅੱਜ 8 ਫਰਵਰੀ ਨੂੰ ਆ ਜਾਣਗੇ। ਦੱਸ ਦੇਈਏ ਕਿ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਰੁਢਾਨ ਆਉਣੇ ਵੀ ਸ਼ੁਰੂ ਹੋ ਚੁੱਕੇ ਹਨ।
ਦਿੱਲੀ ਦੀਆਂ ਸਾਰੀਆਂ 70 ਸੀਟਾਂ ਦਾ ਨਤੀਜੇ ਅੱਜ ਆਉਣਗੇ। ਸਾਰੀਆਂ 70 ਸੀਟਾਂ ਦੇ ਚੋਣ ਨਤੀਜੇ results.eci.gov.in ‘ਤੇ ਵੇਖੇ ਜਾ ਸਕਦੇ ਹਨ। ਚੋਣ ਕਮਿਸ਼ਨ (ECI) ਦੇ ਅਨੁਸਾਰ, ਬੁੱਧਵਾਰ, 5 ਫਰਵਰੀ ਨੂੰ ਦਿੱਲੀ ਚੋਣਾਂ ਲਈ 60.54 ਪ੍ਰਤੀਸ਼ਤ ਵੋਟਾਂ ਪਈਆਂ।
ਕੋਂਡਲੀ ਵਿਧਾਨ ਸਭਾ ਸੀਟ ਤੋਂ ‘ਆਪ’ ਦੇ ਕੁਲਦੀਪ ਕੁਮਾਰ ਮੋਨੂੰ ਅੱਗੇ ਹਨ। ਵਿਕਾਸਪੁਰੀ ਵਿੱਚ, ਭਾਜਪਾ 18 ਵੋਟਾਂ ਨਾਲ ਅੱਗੇ ਹੈ। ਤ੍ਰਿਲੋਕਪੁਰੀ ਵਿਧਾਨ ਸਭਾ ਸੀਟ ‘ਤੇ ‘ਆਪ’ ਦੀ ਅੰਜਨਾ ਪਰਚਾ 5933 ਵੋਟਾਂ ਨਾਲ ਅੱਗੇ ਹੈ। ਬਿਜਵਾਸਨ ਵਿੱਚ ਭਾਜਪਾ ਦੀ ਲੀਡ ਜਾਰੀ ਹੈ। ਪਾਲਮ ਵਿੱਚ ਵੀ ਭਾਜਪਾ ਅੱਗੇ ਹੈ, ਪਰ ਫਰਕ ਬਹੁਤ ਘੱਟ ਹੈ।
ਇਨ੍ਹਾਂ ਸੀਟਾਂ ‘ਤੇ ਭਾਜਪਾ ਅੱਗੇ
ਲਕਸ਼ਮੀ ਨਗਰ ਵਿਧਾਨ ਸਭਾ ਸੀਟ ‘ਤੇ ਭਾਜਪਾ ਦੇ ਅਭੈ ਵਰਮਾ 1190 ਵੋਟਾਂ ਨਾਲ ਅੱਗੇ ਹਨ। ਮਾਲਵੀਆ ਨਗਰ ਸੀਟ ਤੋਂ ਭਾਜਪਾ ਉਮੀਦਵਾਰ ਲੀਡ ਬਰਕਰਾਰ ਰੱਖ ਰਿਹਾ ਹੈ। ਪਟਪੜਗੰਜ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਰਵਿੰਦਰ ਸਿੰਘ ਨੇਗੀ ਅੱਗੇ ਚੱਲ ਰਹੇ ਹਨ।
ਭਾਜਪਾ 39 ਸੀਟਾਂ ‘ਤੇ ਅੱਗੇ
ਚੋਣ ਕਮਿਸ਼ਨ ਦੇ ਅਨੁਸਾਰ, ਸਵੇਰੇ 11 ਵਜੇ ਤੱਕ ਰੁਝਾਨਾਂ ਵਿੱਚ, ਭਾਜਪਾ 41 ਸੀਟਾਂ ‘ਤੇ ਅੱਗੇ ਹੈ। ਜਦੋਂ ਕਿ ‘ਆਪ’ ਨੂੰ 29 ਸੀਟਾਂ ਮਿਲ ਰਹੀਆਂ ਹਨ।