View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਈਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਜਿੱਥੇ ਦੇਸ਼ ਭਰ ‘ਚ ਲੋਕਾਂ ਨੂੰ ਐਲ.ਪੀ.ਜੀ. ਗੈਸ ਦੀ ਕਿੱਲਤ ਦਾ ਸਾਹਮਣਾ ਕਰਨ ਪੈ ਰਿਹਾ ਹੈ। ਉੱਥੇ ਹੀ ਇਲੈਕਟ੍ਰਿਕ ਚੁੱਲ੍ਹਿਆਂ ਦੀ ਡਿਮਾਂਡ ਵੀ ਵੱਧ ਗਈ ਹੈ। ਮੰਗ ਵਧਣ ਕਾਰਣ ਇੰਡਕਸ਼ਨ ਚੁੱਲ੍ਹਿਆਂ ਦੀਆਂ ਕੀਮਤਾਂ ਵੀ ਵੱਧ ਗਈਆਂ ਹਨ।

ਗੈਸ ਦੀ ਬੁਕਿੰਗ ਨਾ ਹੋਣ ਕਾਰਨ ਲੋਕ ਹੁਣ ਇਲੈਕਟ੍ਰਿਕ ਚੁੱਲ੍ਹਿਆਂ (Induction) ਵੱਲ ਰੁਖ਼ ਕਰ ਰਹੇ ਹਨ, ਜਿਸ ਕਾਰਨ ਬਾਜ਼ਾਰ ਵਿੱਚ ਇਨ੍ਹਾਂ ਦੀ ਮੰਗ ਅਤੇ ਕੀਮਤ ਦੋਵੇਂ ਵਧ ਗਈਆਂ ਹਨ। ਦੁਕਾਨਦਾਰਾਂ ਅਨੁਸਾਰ ਕੀਮਤਾਂ ਵਿੱਚ 500 ਤੋਂ 1200 ਰੁਪਏ ਤੱਕ ਦਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਫਗਵਾੜਾ ਗੇਟ ਸਥਿਤ ਦੁਕਾਨਦਾਰ ਸੀ.ਐਚ. ਬੇਦੀ ਨੇ ਦੱਸਿਆ ਕਿ ਪਹਿਲਾਂ ਇੰਡਕਸ਼ਨ ਦੀ ਮੰਗ ਬਹੁਤ ਘੱਟ ਸੀ, ਪਰ ਪਿਛਲੇ 2-4 ਦਿਨਾਂ ਤੋਂ ਗਾਹਕਾਂ ਦੀ ਭਾਰੀ ਭੀੜ ਲੱਗ ਰਹੀ ਹੈ। ਕੰਪਨੀਆਂ ਕੋਲ ਸਟਾਕ ਖ਼ਤਮ ਹੋਣ ਦੀ ਕਗਾਰ ‘ਤੇ ਹੈ, ਜਿਸ ਕਾਰਨ ਕੀਮਤਾਂ ਵਧ ਗਈਆਂ ਹਨ।

ਦੁਕਾਨਦਾਰ ਸੋਨਿਕਾ ਨੇ ਦੱਸਿਆ ਕਿ ਜਿਸ ਇਲੈਕਟ੍ਰਿਕ ਚੁੱਲ੍ਹੇ ਦੀ ਕੀਮਤ ਪਹਿਲਾਂ 2500 ਰੁਪਏ ਸੀ, ਉਹ ਹੁਣ 3700 ਰੁਪਏ ਤੋਂ ਵੀ ਮਹਿੰਗਾ ਵਿਕ ਰਿਹਾ ਹੈ। ਦੁਕਾਨਦਾਰ ਕਰਨ ਬੇਦੀ ਮੁਤਾਬਕ 90 ਫੀਸਦੀ ਲੋਕ ਹੁਣ ਇਲੈਕਟ੍ਰਿਕ ਚੁੱਲ੍ਹਿਆਂ ਨੂੰ ਤਰਜੀਹ ਦੇ ਰਹੇ ਹਨ ਕਿਉਂਕਿ ਗੈਸ ਸਿਲੰਡਰ ਦੀ ਬੁਕਿੰਗ ਵਿੱਚ 30 ਤੋਂ 35 ਦਿਨਾਂ ਦਾ ਸਮਾਂ ਲੱਗ ਰਿਹਾ ਹੈ।

ਮਿਡਲ ਈਸਟ ‘ਚ ਵੱਧਦੇ ਤਣਾਅ ਦਾ ਅਸਰ ਪੂਰੇ ਦੁਨੀਆਂ ‘ਚ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਭਰ ਵਿੱਚ ਵਪਾਰਕ ਐਲ.ਪੀ.ਜੀ. ਗੈਸ ਦੀ ਕਿੱਲਤ ਤੋਂ ਬਾਅਦ ਹੁਣ ਘਰੇਲੂ ਖਪਤਕਾਰ ਵੀ ਬੇਹੱਦ ਪਰੇਸ਼ਾਨ ਹਨ। ਭਾਵੇਂ ਪ੍ਰਸ਼ਾਸਨ ਦਾਅਵਾ ਕਰ ਰਿਹਾ ਹੈ ਕਿ ਘਰੇਲੂ ਗੈਸ ਦੀ ਕੋਈ ਕਮੀ ਨਹੀਂ ਹੈ, ਪਰ ਇਸ ਦੇ ਬਾਵਜੂਦ ਗੈਸ ਏਜੰਸੀਆਂ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਜਿਸ ਕਾਰਣ ਮਾਰਕਿਟ ਵਿੱਚ ਇਸ ਵੇਲੇ ਇੰਡਕਸ਼ਨ ਚੁੱਲ੍ਹਿਆਂ ਦੀ ਵਧ ਮੰਗ ਵੱਧ ਗਈ ਹੈ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ:ਇਜ਼ਰਾਈਲ-ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਕਾਰਨ ਦੁਨੀਆ

|

|

|

ਖ਼ਬਰਿਸਤਾਨ ਨੈੱਟਵਰਕ: ਅਮਰੀਕਾ ਨੇ H-1B ਵੀਜ਼ਾ ਦੇਣ ਦੀ ਪ੍ਰਕਿਰਿਆ ਵਿੱਚ

|

|

|

ਖ਼ਬਰਿਸਤਾਨ ਨੈੱਟਵਰਕ: ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦਾ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਸ਼ਹਿਰ ਦੇ ਕੁਝ ਪ੍ਰਮੁੱਖ ਇਲਾਕਿਆਂ ਵਿੱਚ ਅੱਜ

|

|

|

ਸ਼ੁੱਕਰਵਾਰ, ੩੦ ਫੱਗਣ (ਸੰਮਤ ੫੫੭ ਨਾਨਕਸ਼ਾਹੀ) ਧਨਾਸਰੀ ਭਗਤ ਰਵਿਦਾਸ ਜੀ

|

|

|

ਈਰਾਨ-ਅਮਰੀਕਾ ਯੁੱਧ ਦਾ ਅਸਰ ਘਰ ਦੀ ਰਸੋਈ ਤੱਕ ਪਹੁੰਚ ਗਿਆ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ