ਖ਼ਬਰਿਸਤਾਨ ਨੈੱਟਵਰਕ: ਪੰਜਾਬੀ ਗਾਇਕ ਅਤੇ ਬਾਲੀਵੁੱਡ ਅਦਾਕਾਰ ਦਲਜੀਤ ਦੁਸਾਂਝ ਇਨੀਂ ਦਿਨੀਂ ਆਪਣੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਹੋਏ ਹਨ । ਉੱਥੇ ਹੀ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਦਿਲਜੀਤ ਦੇ ਹੱਕ ‘ਚ ਆਏ ਹਨ। ਹਾਲਾਂਕਿ ਉਨ੍ਹਾਂ ਦੇ ਹੱਕ ‘ਚ ਕਈ ਪੰਜਾਬੀ ਅਤੇ ਬਾਲੀਵੁੱਡ ਅਦਾਕਾਰ ਨੇ ਆਵਾਜ਼ ਚੁੱਕੀ ਹੈ । ਇਸ ਤੋਂ ਇਲਾਵਾ ਬੀਜੇਪੀ ਅਤੇ ਹੋਰ ਕਈ ਨੇਤਾਵਾਂ ਨੇ ਉਨ੍ਹਾਂ ਦੇ ਹੱਕ ‘ਚ ਗੱਲ ਕੀਤੀ ਹੈ|
ਉਨ੍ਹਾਂ ਨੇ ਵੀਡੀਉ ਜਾਰੀ ਕਰ ਕਿਹਾ ਕਿ ਜਦੋਂ ਕੋਈ ਪੱਗ ਵਾਲਾ ਬਹੁਤ ਜ਼ਿਆਦਾ ਤਰੱਕੀ ਕਰਦਾ ਹੈ, ਉਸਦਾ ਵਿਰੋਧ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਨੇ ਪੱਗ ਨੂੰ ਬਹੁਤ ਅੱਗੇ ਤੱਕ ਲੈ ਕੇ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇੰਡੀਆ ਨੂੰ ਵੀ ਦਿਲਜੀਤ ਦੋਸਾਂਝ ‘ਤੇ ਮਾਣ ਹੋਣਾ ਚਾਹੀਦਾ ਹੈ।ਸਾਰਿਆਂ ਨੂੰ ਗਾਇਕ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਲਾਕਾਰ ਚਾਹੇ ਉਹ ਪਾਕਿਸਤਾਨ ਦਾ ਹੋਵੇ ਜਾਂ ਭਾਰਤ ਦਾ ਹੋਵੇ, ਕਲਾਕਾਰ ਸਭ ਦੇ ਸਾਂਝੇ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ਾਂ ਦੀ ਲੜਾਈਆਂ ਚੱਲਦੀਆਂ ਰਹਿੰਦੀਆਂ ਹਨ,ਕਲਾਕਾਰਾਂ ਨੂੰ ਇਨ੍ਹਾਂ ਲੜਾਈਆਂ ਤੋਂ ਸਾਈਡ ‘ਤੇ ਰੱਖਣਾ ਚਾਹੀਦਾ ਹੈ।
ਇਸ ਕਾਰਨ ਹੋ ਰਿਹੈ ਵਿਰੋਧ
ਦੱਸ ਦੇਈਏ ਕਿ ਫਿਲਮ ‘ਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਦੀ ਮੌਜੂਦਗੀ ਨੂੰ ਲੈ ਕੇ ਬਹੁਤ ਵਿਰੋਧ ਹੋ ਰਿਹਾ ਹੈ। ਸਰਦਾਰ ਜੀ 3 ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਹਾਨਿਆ ਆਮਿਰ ਵੀ ਫਿਲਮ ‘ਚ ਨਜ਼ਰ ਆਵੇਗੀ । ਜਿਸ ਕਾਰਨ ਲੋਕ ਦਲਜੀਤ ਦੁਸਾਂਝ ਨੂੰ ਟਰੋਲ ਕਰ ਰਹੇ ਹਨ | ਉਨ੍ਹਾਂ ਨੂੰ ਦੇਸ਼ ਵਿਰੋਧੀ ਦਾ ਇਲਜ਼ਾਮ ਲਗਾ ਰਹੇ ਹਨ |
ਦੱਸ ਦੇਈਏ ਕਿ ਇਹ ਫਿਲਮ 27 ਜੂਨ ਨੂੰ ਭਾਰਤ ਤੋਂ ਇਲਾਵਾ ਸਿਰਫ਼ ਵਿਦੇਸ਼ੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ |ਇਸ ਫਿਲਮ ਨੇ ਹੁਣ ਤੱਕ 18.10 ਕਰੋੜ ਦੀ ਕਮਾਈ ਕੀਤੀ । ਹਾਲਾਂਕਿ, ਫਿਲਮ ਦੇ ਗਾਣੇ ਅਤੇ ਟੀਜ਼ਰ ਭਾਰਤ ਵਿੱਚ ਯੂਟਿਊਬ ‘ਤੇ ਉਪਲਬਧ ਹਨ। ਹਨੀਆ ਤੋਂ ਇਲਾਵਾ, ਫਿਲਮ ਵਿੱਚ ਦਿੱਗਜ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਵੀ ਮੁੱਖ ਭੂਮਿਕਾ ਵਿੱਚ ਹੈ।