ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਜਲੰਧਰ ਦਿਹਾਤੀ ਪੁਲਿਸ ਥਾਣਿਆਂ ਦਾ ਅਚਾਨਕ ਨਿਰੀਖਣ ਕਰਨ ਪਹੁੰਚੇ | ਇਸ ਦੌਰਾਨ ਉਨ੍ਹਾਂ ਨੇ ਥਾਣੇ ਵਿੱਚ ਮੌਜੂਦ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਥਾਣੇ ਦੇ ਅੰਦਰ ਚੱਲ ਰਹੇ ਮਾਮਲਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਦੇਰ ਰਾਤ ਡਿਊਟੀ ‘ਤੇ ਤਾਇਨਾਤ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ
In a proactive step to enhance public safety, DIG Jalandhar Range and SSP Jalandhar Rural undertook a surprise ‘Night Domination’ tour, inspecting Nakas and Police Stations in Adampur and Kartarpur sub division of the district to ensure operational efficiency and vigilance. pic.twitter.com/ZJEMto2CpL
— Jalandhar Rural Police (@Jal_R_Police) January 18, 2025
ਡੀਆਈਜੀ ਸਿੰਗਲਾ ਨੇ ਥਾਣੇ ਵਿੱਚ ਮੌਜੂਦ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਕਾਰਵਾਈ ਵਿੱਚ ਕੋਈ ਵੀ ਢਿੱਲ ਨਾ ਵਰਤੀ ਜਾਵੇ। ਉਨ੍ਹਾਂ ਨੇ ਥਾਣਿਆਂ ਵਿੱਚ ਫਾਈਲਾਂ ਦੀ ਜਾਂਚ ਕੀਤੀ। ਇਸ ਤੋਂ ਇਲਾਵਾ ਪੁਲਿਸ ਥਾਣਿਆਂ ਦੇ ਸੀਸੀਟੀਵੀ ਸਮੇਤ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਡੀਆਈਜੀ ਨੇ ਦੇਰ ਰਾਤ ਡਿਊਟੀ ‘ਤੇ ਤਾਇਨਾਤ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ। ਜਲੰਧਰ ਦਿਹਾਤੀ ਪੁਲਿਸ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਵੀ ਡੀਆਈਜੀ ਨਾਲ ਮੌਜੂਦ ਸਨ।
ਜਾਣਕਾਰੀ ਅਨੁਸਾਰ ਰਾਤ ਦੇ ਪੁਲਿਸ ਸਿਸਟਮ ਨੂੰ ਮਜ਼ਬੂਤ ਕਰਨ ਲਈ, ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ ਅਤੇ ਐਸਐਸਪੀ ਜਲੰਧਰ ਹਰਕਮਲਪ੍ਰੀਤ ਸਿੰਘ ਖੱਖ ਨੇ ਸਬ ਡਿਵੀਜ਼ਨ ਆਦਮਪੁਰ ਅਤੇ ਕਰਤਾਰਪੁਰ ਵਿੱਚ ਇਹ ਚੈਕਿੰਗ ਕੀਤੀ। ਨਾਈਟ ਡੋਮੀਨੇਸ਼ਨ ਦੌਰਾਨ, ਨਾਕਿਆਂ ਦੀਆਂ ਕਾਰਵਾਈਆਂ, ਪੁਲਿਸ ਸਟੇਸ਼ਨਾਂ ਅਤੇ ਹੋਰ ਜਨਤਕ ਸੁਰੱਖਿਆ ਉਪਾਵਾਂ ਦਾ ਨਿਰੀਖਣ ਕੀਤਾ ਗਿਆ।
ਗ੍ਰਨੇਡ ਹਮਲਿਆਂ ਨੂੰ ਲੈ ਕੇ ਪੁਲਿਸ ਅਲਰਟ
ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਵਿੱਚ ਪੰਜਾਬ ਪੁਲਿਸ ਦੇ ਲਗਭਗ 10 ਥਾਣਿਆਂ ‘ਤੇ ਗ੍ਰਨੇਡਾਂ ਨਾਲ ਹਮਲਾ ਕੀਤਾ ਗਿਆ ਹੈ। ਅਜਿਹੀ ਸਥਿਤੀ ‘ਚ, ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਸਾਰਿਆਂ ਨੂੰ ਪੂਰੀ ਤਰ੍ਹਾਂ ਸੁਚੇਤ ਰਹਿਣ ਲਈ ਕਿਹਾ ਹੈ। ਇਸ ਦੇ ਮੱਦੇਨਜ਼ਰ, ਡੀਆਈਜੀ ਜਲੰਧਰ ਰੇਂਜ, ਨਿਰੀਖਣ ਲਈ ਜਲੰਧਰ ਦਿਹਾਤੀ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਫਗਵਾੜਾ ਪਹੁੰਚ ਰਹੇ ਹਨ। ਡੀਆਈਜੀ ਨੇ ਕਿਹਾ- ਸਾਡੀ ਫੋਰਸ ਹਰ ਸਮੇਂ ਅਤੇ ਹਰ ਤਰੀਕੇ ਨਾਲ ਸੁਰੱਖਿਆ ਲਈ ਵਚਨਬੱਧ ਹੈ।