ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਭਾਰਤ ਪਰਤੇ ਲਾਂਡਰਾ ਪਿੰਡ ਦੇ ਨਿਵਾਸੀ ਦਵਿੰਦਰਜੀਤ ਸਿੰਘ ਦੇ ਭਾਲ ਦੀ ਖਬਰ ਸਾਹਮਣੇ ਆਈ | ਜਲੰਧਰ ਦਿਹਾਤੀ ਪੁਲਿਸ ਨੇ ਕਿਹਾ ਹੈ ਕਿ ਪੂਰੀ ਜਾਂਚ ਤੋਂ ਪੁਸ਼ਟੀ ਹੋਈ ਹੈ ਕਿ ਉਹ ਆਪਣੇ ਘਰ ‘ਚ ਸੀ। ਉਸਦੇ ਲਾਪਤਾ ਹੋਣ ਦੀ ਰਿਪੋਰਟ ਮਿਲਣ ‘ਤੇ, ਡੀਐਸਪੀ ਫਿਲੌਰ ਸਰਵਣ ਸਿੰਘ ਬੱਲ ਅਤੇ ਐਸਐਚਓ ਫਿਲੌਰ ਪੁਲਿਸ ਸਟੇਸ਼ਨ ਸੰਜੀਵ ਕਪੂਰ ਨੇ ਤੁਰੰਤ ਜਾਂਚ ਸ਼ੁਰੂ ਕੀਤੀ।
ਦਵਿੰਦਰਜੀਤ ਦੀ ਮਾਤਾ ਨੇ ਦੱਸਿਆ ਕਿ ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਉਹ ਰਾਤ ਨੂੰ ਘਰ ਪਰਤਿਆ। ਘਰ ਪਹੁੰਚ ਕੇ ਉਸ ਨੇ ਕਿਸੇ ਨਾਲ ਗੱਲ ਨਹੀਂ ਕੀਤੀ। ਸਵੇਰੇ 5 ਵਜੇ ਉੱਠਿਆ ਅਤੇ ਬਿਨਾਂ ਕਿਸੇ ਨੂੰ ਕੁਝ ਦੱਸੇ ਬਾਈਕ ‘ਤੇ ਚਲਾ ਗਿਆ। ਜਿਸ ਤੋਂ ਬਾਅਦ ਉਸ ਦਾ ਕੋਈ ਦਾ ਕੋਈ ਪਤਾ ਨਹੀਂ ਲੱਗਾ। ਕਾਫੀ ਦੇਰ ਤੱਕ ਬੇਟੇ ਦੀ ਭਾਲ ਕਰਨ ਤੋਂ ਬਾਅਦ ਪਰਿਵਾਰ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ।
ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਸੁਪਰਡੈਂਟ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਫਿਲੌਰ ਦੇ ਲਾਂਡਰਾ ਪਿੰਡ ਦੇ ਵਸਨੀਕ ਰਾਮ ਦਾਸ ਦਾ ਪੁੱਤਰ ਦਵਿੰਦਰ ਸਿੰਘ ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਬੁੱਧਵਾਰ ਰਾਤ ਘਰ ਪਰਤਿਆ। ਉਸਦੇ ਪਰਿਵਾਰਕ ਬਿਆਨ ਅਨੁਸਾਰ, ਉਹ ਬੀਤੇ ਦਿਨ ਸਵੇਰੇ 5 ਵਜੇ ਇੱਕ ਰਿਸ਼ਤੇਦਾਰ ਦੇ ਘਰ ਲਈ ਰਵਾਨਾ ਹੋਇਆ।
ਜਾਣਕਾਰੀ ਅਨੁਸਾਰ ਮੀਡੀਆ ਪ੍ਰਤੀਨਿਧੀਆਂ ਨੇ ਉਸਨੂੰ ਇੰਟਰਵਿਊ ਲਈ ਬੁਲਾਇਆ ਸੀ, ਜਿਸ ਤੋਂ ਬਚਣ ਲਈ, ਉਹ ਆਪਣਾ ਘਰ ਛੱਡ ਕੇ ਫਗਵਾੜਾ ਸਥਿਤ ਆਪਣੇ ਸਹੁਰੇ ਘਰ ਅਤੇ ਬਾਅਦ ਵਿੱਚ ਗੜ੍ਹਸ਼ੰਕਰ ਸਥਿਤ ਆਪਣੇ ਦੂਜੇ ਰਿਸ਼ਤੇਦਾਰ ਦੇ ਘਰ ਚਲਾ ਗਿਆ। ਇਸ ਦੌਰਾਨ, ਜਦੋਂ ਪੁਲਿਸ ਟੀਮ ਨੇ ਉਸਦੇ ਪਰਿਵਾਰ ਤੋਂ ਉਸਦੇ ਠਿਕਾਣੇ ਬਾਰੇ ਪੁੱਛਗਿੱਛ ਕੀਤੀ, ਤਾਂ ਉਹ ਆਖਰਕਾਰ ਉਸਦੇ ਘਰ ਮਿਲ ਗਿਆ। ਪੁਲਿਸ ਟੀਮ ਨੇ ਵੇਰਵਿਆਂ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਚਿੰਤਾ ਦਾ ਕੋਈ ਕਾਰਨ ਨਹੀਂ ਹੈ।