ਖ਼ਬਰਿਸਤਾਨ ਨੈੱਟਵਰਕ- ਨਸ਼ੇ ਸਮੇਤ ਫੜੀ ਗਈ ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਪੁਲਸ ਨੇ ਉਕਤ ਨੂੰ ਮੈਜਿਸਟ੍ਰੇਟ ਅੱਗੇ ਪੇਸ਼ ਕੀਤਾ ਸੀ, ਜਿਥੇ ਅਦਾਲਤ ਨੇ ਉਸ ਨੂੰ 22 ਅਪ੍ਰੈਲ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।
ਥਾਰ ਵਿਚੋਂ ਬਰਾਮਦ ਹੋਇਆ ਸੀ ਨਸ਼ਾ
ਦੱਸ ਦੇਈਏ ਕਿ ਬੀਤੇ ਦਿਨੀਂ ਬਠਿੰਡਾ ਦੇ ਬਾਦਲ ਰੋਡ ‘ਤੇ ਚੈਕਿੰਗ ਦੌਰਾਨ ਜਦੋਂ ਉਕਤ ਮਹਿਲਾ ਕਾਂਸਟੇਬਲ ਨੂੰ ਚੈਕਿੰਗ ਲਈ ਰੋਕਿਆ ਗਿਆ ਸੀ ਤਾਂ ਉਸ ਦੀ ਥਾਰ ਗੱਡੀ ਵਿਚੋਂ ਤਲਾਸ਼ੀ ਦੌਰਾਨ ਹੈਰੋਇਨ ਬਰਾਮਦ ਹੋਈ ਸੀ।
ਇਸ ਤੋਂ ਬਾਅਦ ਮੁਲਜ਼ਮ ਨੇ ਗੱਡੀ ਛੱਡ ਕੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਪਰ ਮੌਕੇ ‘ਤੇ ਮਹਿਲਾ ਕਰਮਚਾਰੀਆਂ ਨੇ ਉਸ ਨੂੰ ਕਾਬੂ ਕਰ ਲਿਆ।
ਸੋਸ਼ਲ ਮੀਡੀਆ ‘ਤੇ ਸੀ ਐਕਟਿਵ
ਅਮਨਦੀਪ ਕੌਰ ਸੋਸ਼ਲ ਮੀਡੀਆ ਉੱਪਰ ਆਪਣੀਆਂ ਰੀਲਸ ਵਗੈਰਾ ਪਾਉਂਦੀ ਰਹਿੰਦੀ ਸੀ ਤੇ ਪੰਜਾਬ ਪੁਲਸ ਦੀ ਵਰਦੀ ਪਾ ਕੇ ਫੋਟੋਆਂ ਅਕਸਰ ਅਪਲੋਡ ਕਰਦੀ ਸੀ। ਉਹ ਪੰਜਾਬੀ ਗਾਣਿਆਂ ਉੱਪਰ ਰੀਲ ਤਕਰੀਬਨ ਹਰ ਰੋਜ਼ ਅਪਲੋਡ ਕਰਦੀ ਨਜ਼ਰ ਆਉਂਦੀ ਸੀ। ਮਹਿਲਾ ਕਾਂਸਟੇਬਲ ਨੇ ਪਿਛਲੇ ਦਿਨੀਂ ਆਪਣਾ ਜਨਮ ਦਿਨ ਆਪਣੀ ਗੱਡੀ ਦੇ ਬੋਨਟ ਉੱਪਰ ਕੇਕ ਕੱਟਦਿਆਂ ਮਨਾਇਆ ਸੀ ਅਤੇ ਇਸਦੀ ਰੀਲ ਸੋਸ਼ਲ ਮੀਡੀਆ ਉੱਪਰ ਅਪਲੋਡ ਕੀਤੀ ਸੀ।