ਖਬਰਿਸਤਾਨ ਨੈੱਟਵਰਕ- ਜਲੰਧਰ ਵਿਚ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ‘ਤੇ ਮਹਾਨ ਅਜ਼ਾਦੀ ਘੁਲਾਟੀਏ ਸ੍ਰੀ ਅਜੀਤ ਸੈਨੀ ਸਰਕਾਰੀ ਸਕੂਲ ‘ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਦੌਰਾਨ ਡਾ. ਅਜੇ ਸ਼ਰਮਾ ਨੂੰ ਅਜੀਤ ਸੈਣੀ ਲੇਖਕ ਪੁਰਸਕਾਰ 2025 ਨਾਲ ਜਲੰਧਰ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਡਾ. ਸੁਸ਼ਮਾ ਚਾਵਲਾ ਨੇ ਸਨਮਾਨਤ ਕੀਤਾ।
ਇਹ ਪ੍ਰੋਗਰਾਮ ਗੌਰਮਿੰਟ ਜੂਨੀਅਰ ਮਾਡਲ ਸਕੂਲ ਦੇ ਅਜੀਤ ਸੈਣੀ ਕਲਚਰਲ ਥਿਏਟਰ ਵਿਚ ਆਯੋਜਿਤ ਕੀਤਾ ਗਿਆ । ਇਸ ਮੌਕੇ ਡਾ.ਤਰਸੇਮ ਜੀ ਨੇ ਡਾ. ਅਜੇ ਸ਼ਰਮਾ ਉਤੇ ਪਰਚਾ ਪੜ੍ਹਿਆ।ਡਾ. ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ।