ਜਲੰਧਰ ‘ਚ ਈਡੀ ਨੇ ਸਾਬਕਾ ਸਬ-ਪੋਸਟਮਾਸਟਰ ਦੀ ਜਾਇਦਾਦ ਜ਼ਬਤ ਕਰ ਲਈ ਹੈ। ਜਲੰਧਰ ਈਡੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੰਜੀਵ ਕੁਮਾਰ ਵਿਰੁੱਧ ਵਿੱਤੀ ਧੋਖਾਧੜੀ ਦੇ ਇੱਕ ਮਾਮਲੇ ‘ਚ ਜਾਂਚ ਚੱਲ ਰਹੀ ਹੈ। ਇਹ ਕਾਰਵਾਈ ਸੰਜੀਵ ਵਿਰੁੱਧ PMLA 2002 ਦੇ ਤਹਿਤ 42 ਲੱਖ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਜ਼ਬਤ ਕਰ ਲਈ ਹੈ।
ED, Jalandhar Zonal Office has provisionally attached movable / immovable properties worth Rs. 42 Lakh on 21.03.2025 under the PMLA, 2002 in connection with a financial fraud committed by Sanjeev Kumar, former Sub-Postmaster, Dakhni Gate Nakodar Sub-Office, Jalandhar, Punjab &…
— ED (@dir_ed) March 21, 2025
ਪ੍ਰਾਪਤ ਜਾਣਕਾਰੀ ਅਨੁਸਾਰ, ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਮੋਹਾਲੀ ਅਦਾਲਤ ਨੇ 8.50 ਕਰੋੜ ਰੁਪਏ ਦੇ ਗਬਨ ਦੇ ਦੋਸ਼ੀ ਸਾਬਕਾ ਸਬ-ਪੋਸਟਮਾਸਟਰ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਜਲੰਧਰ ਨਿਵਾਸੀ ਸੰਜੀਵ ਕੁਮਾਰ ‘ਤੇ 15.40 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਸੰਜੀਵ ‘ਤੇ 2014 ਅਤੇ 2017 ਦੇ ਵਿਚਕਾਰ ਨਕੋਦਰ ਅਤੇ ਰੁੜਕਾ ਕਲਾਂ ਵਿਖੇ ਆਪਣੀ ਤਾਇਨਾਤੀ ਦੌਰਾਨ ਸਬ-ਪੋਸਟਮਾਸਟਰ ਵਜੋਂ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਜਾਅਲਸਾਜ਼ੀ ਕਰਨ ਅਤੇ ਸਰਕਾਰੀ ਫੰਡਾਂ ਦਾ ਗਬਨ ਕਰਨ ਦਾ ਦੋਸ਼ ਹੈ। ਇਹ ਮਾਮਲਾ ਕਪੂਰਥਲਾ ਡਾਕਘਰ ਦੇ ਸੁਪਰਡੈਂਟ ਦਿਲਬਾਗ ਸਿੰਘ ਸੂਰੀ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਸੀ।
ਸੀਬੀਆਈ ਦਸਤਾਵੇਜ਼ਾਂ ਅਨੁਸਾਰ, ਮੁਲਜ਼ਮਾਂ ਨੇ 54 ਜਾਅਲੀ ਖਾਤਿਆਂ ਰਾਹੀਂ ਪੈਸੇ ਕਢਵਾਏ ਸਨ। ਜਨਵਰੀ 2018 ਵਿੱਚ, ਸੀਬੀਆਈ ਨੇ ਮੁਲਜ਼ਮਾਂ ਵਿਰੁੱਧ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 120-ਬੀ, 409, 420, 467, 468, 471, 477-ਏ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਸੀ। CBI ਦੇ ਅਨੁਸਾਰ, ਦੋਸ਼ੀ ਇਨ੍ਹਾਂ ਖਾਤਿਆਂ ਨੂੰ ਚਲਾਉਂਦੇ ਸਨ ਅਤੇ ਵੱਖ-ਵੱਖ ਲੈਣ-ਦੇਣ ਰਾਹੀਂ ਪੈਸੇ ਕਢਵਾਉਂਦੇ ਸਨ।