View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਹਰਿਆਣਾ ਸਰਕਾਰ, ਚੰਡੀਗੜ੍ਹ ਨਗਰ ਨਿਗਮ ਅਤੇ ਹੋਰ ਸਰਕਾਰੀ ਵਿਭਾਗਾਂ ਨਾਲ ਜੁੜੇ ਲਗਭਗ 597 ਕਰੋੜ ਰੁਪਏ ਦੇ IDFC First Bank ਘੁਟਾਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕੀਤੀ ਹੈ। ED ਦੀ ਚੰਡੀਗੜ੍ਹ ਜ਼ੋਨਲ ਟੀਮ ਨੇ 12 ਮਾਰਚ ਨੂੰ ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਗੁਰੂਗ੍ਰਾਮ ਅਤੇ ਬੈਂਗਲੁਰੂ ਵਿੱਚ ਇੱਕੋ ਸਮੇਂ 19 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਰਕਾਰੀ ਪੈਸੇ ਨੂੰ ਬੈਂਕ ਵਿੱਚ ਫਿਕਸਡ ਡਿਪਾਜ਼ਿਟ (FD) ਵਜੋਂ ਰੱਖਣ ਦੀ ਬਜਾਏ, ਮੁਲਜ਼ਮਾਂ ਨੇ ਬਿਨਾਂ ਇਜਾਜ਼ਤ ਦੇ ਇਸ ਨੂੰ ਵੱਖ-ਵੱਖ ਖਾਤਿਆਂ ਅਤੇ ਫਰਜ਼ੀ ਕੰਪਨੀਆਂ ਵਿੱਚ ਟ੍ਰਾਂਸਫਰ ਕਰ ਦਿੱਤਾ। ਬੈਂਕ ਦੇ ਸਾਬਕਾ ਕਰਮਚਾਰੀ ਰਿਭਵ ਰਿਸ਼ੀ ਅਤੇ ਅਭੈ ਕੁਮਾਰ ਦੇ ਟਿਕਾਣਿਆਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਕਈ ਸ਼ੈੱਲ ਕੰਪਨੀਆਂ ਅਤੇ ਕਾਰੋਬਾਰੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ।

ਜਾਂਚ ਦੇ ਘੇਰੇ ‘ਚ ਇਹ ਕੰਪਨੀਆਂ

ਸਵਾਸਤਿਕ ਦੇਸ਼ ਪ੍ਰੋਜੈਕਟਸ, ਕੈਪਕੋ ਫਿਨਟੈਕ ਸਰਵਿਸਿਜ਼, ਮਾਂ ਵੈਭਵ ਲਕਸ਼ਮੀ ਇੰਟੀਰੀਅਰਸ ਅਤੇ ਐਸ.ਆਰ.ਆਰ. ਪਲੈਨਿੰਗ ਗੁਰੂਸ ਪ੍ਰਾਈਵੇਟ ਲਿਮਟਿਡ। ਮੁਲਜ਼ਮਾਂ ਨੇ ਪਹਿਲਾਂ ‘ਸਵਾਸਤਿਕ ਦੇਸ਼ ਪ੍ਰੋਜੈਕਟਸ’ ਨਾਂ ਦੀ ਫਰਜ਼ੀ ਕੰਪਨੀ ਬਣਾਈ ਅਤੇ ਸਰਕਾਰੀ ਪੈਸਾ ਉਸ ਵਿੱਚ ਟ੍ਰਾਂਸਫਰ ਕਰ ਦਿੱਤਾ। ਇਸ ਤੋਂ ਬਾਅਦ ਰਕਮ ਨੂੰ ਜਵੈਲਰਾਂ ਦੇ ਖਾਤਿਆਂ ਰਾਹੀਂ ਘੁਮਾਇਆ ਗਿਆ ਅਤੇ ਫਰਜ਼ੀ ਬਿੱਲ ਬਣਾ ਕੇ ਸੋਨਾ ਖਰੀਦਣ ਦਾ ਦਿਖਾਵਾ ਕੀਤਾ ਗਿਆ।

ਰੀਅਲ ਅਸਟੇਟ ਅਤੇ ਹੋਟਲ ਕਾਰੋਬਾਰੀ ਦੀ ਸ਼ਮੂਲੀਅਤ

ਜਾਂਚ ਮੁਤਾਬਕ ਮੋਹਾਲੀ ਦੇ ਹੋਟਲ ਕਾਰੋਬਾਰੀ ਅਤੇ ਰੀਅਲ ਅਸਟੇਟ ਡਿਵੈਲਪਰ ਵਿਕਰਮ ਵਾਧਵਾ ਦੇ ਖਾਤਿਆਂ ਵਿੱਚ ਵੀ ਘੁਟਾਲੇ ਦਾ ਪੈਸਾ ਪਹੁੰਚਿਆ। ਬਾਅਦ ਵਿੱਚ ਇਹ ਰਕਮ ਪ੍ਰਿਜ਼ਮਾ ਰੈਜ਼ੀਡੈਂਸੀ LLP, ਕਿਨਸਪਾਇਰ ਰਿਐਲਿਟੀ LLP ਅਤੇ ਮਾਰਟੇਲ ਬਿਲਡਵੈਲ LLP ਵਰਗੀਆਂ ਕੰਪਨੀਆਂ ਵਿੱਚ ਭੇਜੀ ਗਈ। ਫਿਲਹਾਲ ਵਿਕਰਮ ਵਾਧਵਾ ਫਰਾਰ ਦੱਸਿਆ ਜਾ ਰਿਹਾ ਹੈ।

90 ਬੈਂਕ ਖਾਤੇ ਕੀਤੇ ਫਰੀਜ਼

ED ਨੇ ਕਾਰਵਾਈ ਦੌਰਾਨ 90 ਤੋਂ ਵੱਧ ਬੈਂਕ ਖਾਤਿਆਂ ਨੂੰ ਫਰੀਜ਼ ਕਰ ਦਿੱਤਾ ਹੈ।ਕਈ ਡਿਜੀਟਲ ਡਿਵਾਈਸ ਅਤੇ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ।ED ਮੁਤਾਬਕ ਇਹ ਘੁਟਾਲਾ ਪਿਛਲੇ ਕਰੀਬ ਇੱਕ ਸਾਲ ਤੋਂ ਚੱਲ ਰਿਹਾ ਸੀ। ਮੁੱਖ ਮੁਲਜ਼ਮ ਰਿਭਵ ਰਿਸ਼ੀ ਨੇ ਜੂਨ 2025 ਵਿੱਚ ਬੈਂਕ ਤੋਂ ਅਸਤੀਫਾ ਦੇ ਦਿੱਤਾ ਸੀ। ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖਬਰਿਸਤਾਨ ਨੈੱਟਵਰਕ- ਪੰਜਾਬ ਵਿਚ ਲਗਾਤਾਰ 3 ਦਿਨ ਛੁੱਟੀਆਂ ਆ ਰਹੀਆਂ

|

|

|

ਖਬਰਿਸਤਾਨ ਨੈੱਟਵਰਕ- ਮੱਧ ਪੂਰਬ ਵਿੱਚ ਚੱਲ ਰਹੇ ਟਕਰਾਅ ਦੇ ਵਿਚਕਾਰ,

|

|

|

ਖਬਰਿਸਤਾਨ ਨੈੱਟਵਰਕ- ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅਚਾਨਕ ਮੌਸਮ ਬਦਲ

|

|

|

ਸੋਮਵਾਰ, ੩ ਚੇਤ (ਸੰਮਤ ੫੫੮ ਨਾਨਕਸ਼ਾਹੀ) (ਅੰਗ: ੬੧੯) ਸੋਰਠਿ ਮਹਲਾ

|

|

|

ਖ਼ਬਰਿਸਤਾਨ ਨੈੱਟਵਰਕ: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਅੱਜ ਇੱਕ ਵੱਡੀ ਸਫਲਤਾ

|

|

|

ਖ਼ਬਰਿਸਤਾਨ ਨੈੱਟਵਰਕ: ਨੇਪਾਲ ਦੇ ਮੱਧ ਖੇਤਰ ਵਿੱਚ ਭਾਰਤੀ ਸ਼ਰਧਾਲੂਆਂ ਨੂੰ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਮਕਸੂਦਾਂ ਬਾਈਪਾਸ ‘ਤੇ ਡਰਾਈਵਰ ਦੀ ਲਾਪਰਵਾਹੀ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਬਾ ਬੋਹੜ ਕਹੇ ਜਾਣ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ