ਖ਼ਬਰਿਸਤਾਨ ਨੈੱਟਵਰਕ: ਪੰਜਾਬ ‘ਚ ਲੁਟੇਰੇ ਬੇਖੌਫ਼ ਹੋ ਕੇ ਦਿਨ-ਦਿਹਾੜੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ| ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਹਨ| ਮੋਹਾਲੀ ਦੇ ਖਰੜ-ਲਾਂਡਰਾਂ ਹਾਈਵੇਅ ‘ਤੇ ਮਾਂ ਸ਼ੀਤਲਾ ਕੰਪਲੈਕਸ ਤੋਂ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ| ਦੱਸ ਦੇਈਏ ਕਿ ਚਿੱਟੇ ਦਿਨ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸਕੂਟੀ ਸਵਾਰ ਜੋੜੇ ਤੋਂ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ। ਜੋ ਕਾਫ਼ੀ ਸਮੇਂ ਤੋਂ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਅਤੇ ਉਨ੍ਹਾਂ ਦੇ ਚਿਹਰੇ ਵੀ ਢਕੇ ਹੋਏ ਸਨ, ਇਸ ਘਟਨਾ ਦੀ ਵਿਡੀਉ ਵੀ ਸਾਹਮਣੇ ਆਈ ਹੈ|
ਦੱਸ ਦੇਈਏ ਕਿ ਪਤੀ-ਪਤਨੀ ਰਾਮਾਇਣ ਦਾ ਪਾਠ ਸੁਣ ਕੇ ਘਰ ਵਾਪਸ ਆ ਰਹੇ ਸਨ। ਜਦ ਉਹ ਮਾਂ ਸ਼ੀਤਲਾ ਕੰਪਲੈਕਸ ਪਹੁੰਚੇ| ਤਾਂ ਦੋਨੋਂ ਲੁਟੇਰਿਆਂ ਨੇ ਮੋਟਰਸਾਈਕਲ ਨੂੰ ਸਕੂਟੀ ਦੇ ਬਿਲਕੁੱਲ ਨੇੜੇ ਆ ਕੇ ਰੋਕਿਆ| ਫਿਰ ਇੱਕ ਲੁਟੇਰੇ ਨੇ ਮਹਿਲਾ ਦੇ ਗਲੇ ‘ਚ ਚੇਨ ਖੋਹਣ ਦੀ ਕੋਸ਼ਿਸ਼ ਕੀਤੀ, ਤਾਂ ਮਹਿਲਾ ਨੇ ਆਪਣਾ ਸਿਰ ਝੁਕਾ ਲਿਆ ਜਿਸ ਕਾਰਨ ਲੁਟੇਰੇ ਚੇਨ ਖੋਣ ਚ ਨਾਕਾਮ ਰਹੇ| ਜਦ ਕਿ ਦੂਸਰਾ ਲੁਟੇਰਾ ਉਨ੍ਹਾਂ ਦੀ ਐਕਟਿਵਾ ਦੁਆਲੇ ਚੱਕਰ ਲਗਾਉਣ ਲੱਗ ਗਿਆ|
ਇਸ ਦੌਰਾਨ ਜੋੜੇ ਦੀ ਸਕੂਟੀ ਦਾ ਸੰਤੁਲਨ ਵਿਗੜ ਗਿਆ,ਉਹ ਦੋਵੇਂ ਹੇਠਾਂ ਡਿੱਗ ਗਏ| ਉਨ੍ਹਾਂ ਦੇ ਰੌਲਾ ਪਾਉਣ ‘ਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਤੇ ਜਿਸਨੂੰ ਦੇਖ ਦੋਵੇਂ ਲੁਟੇਰੇ ਮੌਕੇ ਤੋਂ ਭੱਜ ਗਏ| ਪੀੜਤਾਂ ਦੀ ਪਹਿਚਾਣ ਦੀਪ ਸ਼੍ਰੀਨਿਵਾਸ ਵਜੋਂ ਹੋਈ ਹੈ|