ਖ਼ਬਰਿਸਤਾਨ ਨੈੱਟਵਰਕ: ਹੁਸ਼ਿਆਰਪੁਰ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਗੋਲੀਆਂ ਚੱਲੀਆਂ | ਪੁਲਿਸ ਦੁਆਰਾ ਕੀਤੀ ਪਿੰਡ ਬਾੜੀਆਂ ਕਲਾਂ ਨਜ਼ਦੀਕ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਨੂੰ ਰੁਕਣ ਲਈ ਕਿਹਾ ਤਾਂ ਉਨ੍ਹਾਂ ਨੇ ਪੁਲਿਸ ‘ਤੇ ਫਾਇਰਰਿੰਗ ਕਰ ਦਿੱਤੀ | ਪੁਲਿਸ ਦੀ ਜਵਾਬੀ ਕਾਰਵਾਈ ‘ਚ ਇੱਕ ਬਦਮਾਸ਼ ਦੇ ਪੈਰ ‘ਚ ਗੋਲੀ ਲੱਗੀ | ਇਸ ਐਨਕਾਊਂਟਰ ਤੋਂ ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਅਤੇ ਜ਼ਖਮੀ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ |
ਜ਼ਿਲ੍ਹਾ ਪੁਲਿਸ ਨੇ ਮਾਮਲੇ ਦੀ ਦਿੱਤੀ ਜਾਣਕਾਰੀ
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਭਾਮ ਵਿਖੇ ਮਨੀ ਐਕਸਚੇਂਜ ‘ਚ ਹੋਈ ਲੁੱਟ-ਖੋਹ ਦੇ ਮਾਮਲੇ ‘ਚ ਦੋਵਾਂ ਲੁਟੇਰਿਆਂ ਦੀ ਭਾਲ ‘ਚ ਨਾਕਾਬੰਦੀ ਕੀਤੀ ਗਈ | ਇਸ ਮਾਮਲੇ ‘ਚ ਪੁਲਿਸ ਵੱਲੋਂ 3 ਲੁਟੇਰਿਆਂ ਨੂੰ ਕਾਬੂ ਕੀਤਾ ਗਿਆ ਸੀ | ਉਨ੍ਹਾਂ ਤੋਂ ਪੁੱਛ-ਗਿੱਛ ਦੌਰਾਨ ਬਾਕੀ 2 ਸਾਥੀਆਂ ਦੀ ਵੀ ਜਾਣਕਾਰੀ ਸਾਹਮਣੇ ਆਈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋ ਸਾਥੀ ਦਲਜੀਤ ਸਿੰਘ ਡੱਲੀ ਤੇ ਜਸਵਿੰਦਰ ਸਿੰਘ, ਜੋ ਕਿ ਚੱਬੇਵਾਲ ਇਲਾਕੇ ‘ਚ ਹੀ ਹਨ | ਪੁਲਿਸ ਨੇ ਇਸ ਮੁਕਾਬਲੇ ‘ਚ ਬਾਕੀ ਦੋ ਸਾਥੀਆਂ ਨੂੰ ਕਾਬੂ ਕਰ ਲਿਆ ਹੈ |