ਖਬਰਿਸਤਾਨ ਨੈੱਟਵਰਕ- ਪੰਜਾਬ ਦੇ ਮੋਹਾਲੀ ਵਿੱਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਗੋਲੀਬਾਰੀ ਦੀ ਖਬਰ ਸਾਹਮਣੇ ਆਈ ਹੈ।ਜਾਣਕਾਰੀ ਅਨੁਸਾਰ ਪੁਲਸ ਨੇ ਡੇਰਾਬੱਸੀ ਦੇ ਘੱਗਰ ਪੁਲ ਨੇੜੇ ਦੋ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ। ਉਹ ਗੰਭੀਰ ਜ਼ਖਮੀ ਹੋ ਗਏ ਅਤੇ ਬਾਅਦ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਦੋਵਾਂ ਪਾਸਿਓਂ ਹੋਈ ਫਾਇਰਿੰਗ
ਡੇਰਾਬੱਸੀ ’ਚ ਘੱਗਰ ਪੁਲ ਦੇ ਥੱਲੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ ਹੋ ਗਈ, ਜਿਸ ਵਿਚ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ ਦੋਵੋਂ ਬਦਮਾਸ਼ ਜ਼ਖਮੀ ਹੋ ਗਏ। ਇਹ ਕਾਰਵਾਈ ਐਨਕਾਊਂਟਰ ਸਪੈਸ਼ਲਿਸਟ ਡੀ.ਐਸ.ਪੀ. ਬਿਕਰਮਜੀਤ ਸਿੰਘ ਬਰਾੜ ਦੀ ਟੀਮ ਵਲੋਂ ਕੀਤੀ ਗਈ। ਇਹ ਦੋਵੇਂ ਗੁਰਗੇ ਗੋਲਡੀ ਗੈਂਗ ਨਾਲ ਸੰਬੰਧਿਤ ਹਨ।