ਫ਼ਰੀਦਕੋਟ ਦੇ ਕੋਟਕਪੂਰਾ ਅਧੀਨ ਜੈਤੋ ਕਸਬੇ ਵਿਚ ਪਿਓ-ਪੁੱਤ ਨੇ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਪਿਓ ਗੁਰਲਾਲ ਸਿੰਘ ਨੇ ਛਾਲ ਮਾਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ, ਜੋ ਕਿ ਕਿਸਾਨ ਪਰਿਵਾਰ ਨਾਲ ਜੁੜਿਆ ਹੋਇਆ ਸੀ। ਪਿਓ-ਪੁੱਤ ਪਿੰਡ ਮੜਾਕ ਦੇ ਦੱਸੇ ਜਾ ਰਹੇ ਹਨ।
ਇਹ ਮਾਮਲਾ ਅੱਜ ਸਵੇਰ ਦਾ ਹੈ, ਜਿਥੇ ਪਿਓ-ਪੁੱਤ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਵਿਅਕਤੀ ਦਾ ਨਾਂ ਗੁਰਲਾਲ (34) ਤੇ ਪੁੱਤਰ ਦਾ ਨਾਂ ਬਲਜੋਤ (15) ਸੀ। ਮੌਕੇ ‘ਤੇ ਪਿੰਡ ਵਾਸੀ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਮੌਕੇ ‘ਤੇ ਐਨਡੀਆਰਐਫ ਦੀਆਂ ਟੀਮਾਂ ਭਾਲ ਕਰ ਰਹੀਆਂ ਹਨ।
ਕਿਹਾ ਜਾ ਰਿਹਾ ਹੈ ਕਿ ਗੁਰਲਾਲ ਦੇ ਸਿਰ ਤੇ ਕਰਜ਼ਾ ਸੀ ਤੇ ਕਰਜੇ ਵਾਲੇ ਪਰੇਸ਼ਾਨ ਕਰਦੇ ਸਨ, ਜਿਸ ਤੋਂ ਪਰੇਸ਼ਾਨ ਹੋ ਕੇ ਗੁਰਲਾਲ ਨੇ ਪਹਿਲਾਂ ਆਪਣੇ ਪੁੱਤਰ ਬਲਜੋਤ ਨੂੰ ਨਹਿਰ ਵਿੱਚ ਸੁੱਟ ਦਿੱਤਾ ਤੇ ਉਸ ਤੋਂ ਬਾਅਦ ਆਪ ਛਾਲ ਮਾਰ ਦਿੱਤੀ। ਫਿਲਹਾਲ ਡਿਪਟੀ ਸਤਨਾਮ ਸਿੰਘ ਵਿਰਕ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ, ਉਸਦੇ ਅਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।