ਖਬਰਿਸਤਾਨ ਨੈੱਟਵਰਕ- ਰਾਜਧਾਨੀ ਦਿੱਲੀ ਦੇ ਦਵਾਰਕਾ ਵਿਚ ਇਕ ਅਪਾਰਟਮੈਂਟ ਦੀ ਸੱਤਵੀਂ ਮੰਜ਼ਿਲ ’ਤੇ ਸਥਿਤ ਇਕ ਫਲੈਟ ਵਿਚ ਭਿਆਨਕ ਅੱਗ ਲੱਗ ਗਈ। ਇਹ ਘਟਨਾ ਸੈਕਟਰ 13 ਦੀ ਹੈ, ਜਿਥੇ ਅਪਾਰਟਮੈਂਟ ਦੀ 7ਵੀਂ ਮੰਜ਼ਿਲ ‘ਤੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ, ਅਪਾਰਟਮੈਂਟ ਵਿੱਚ ਫਸੇ ਤਿੰਨ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਛਾਲ ਮਾਰ ਦਿੱਤੀ।
दिल्ली के द्वारिका में एक अपार्टमेंट में आग लगी । घबराकर कुछ लोग इससे कूद गए pic.twitter.com/O5IRde69QE
— Narendra Nath Mishra (@iamnarendranath) June 10, 2025
ਛਾਲ ਮਾਰਨ ਤੋਂ ਬਾਅਦ, ਤਿੰਨਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਵਿੱਚ ਇੱਕ ਪਿਤਾ ਅਤੇ ਉਸਦੇ 2 ਬੱਚੇ ਸ਼ਾਮਲ ਹਨ।