ਦੇਸ਼ ‘ਚ ਕੜਾਕੇ ਦੀ ਠੰਢ ਦੇ ਨਾਲ-ਨਾਲ ਸੰਘਣੀ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ। ਸ਼ੁੱਕਰਵਾਰ ਸਵੇਰੇ ਐਮਪੀ ਅਤੇ ਯੂਪੀ ਸਮੇਤ 17 ਰਾਜਾਂ ‘ਚ ਸੰਘਣੀ ਧੁੰਦ ਦੇਖੀ ਗਈ। ਇਸ ਕਾਰਨ ਕਈ ਰਾਜਾਂ ਵਿੱਚ ਵਿਜ਼ੀਬਿਲਟੀ ਘੱਟ ਕੇ ਜ਼ੀਰੋ ਹੋ ਗਈ।
ਦਿੱਲੀ ‘ਚ ਧੁੰਦ ਕਾਰਨ 120 ਉਡਾਣਾਂ ਵਿੱਚ ਦੇਰੀ ਹੋਈ। 4 ਉਡਾਣਾਂ ਰੱਦ ਕਰਨੀਆਂ ਪਈਆਂ। ਇਸ ਦੇ ਨਾਲ ਹੀ ਕਈ ਰੇਲਗੱਡੀਆਂ ਵੀ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਦਿੱਲੀ ਸਟੇਸ਼ਨ ‘ਤੇ ਪਹੁੰਚੀਆਂ, ਜਿਸ ਕਾਰਨ ਯਾਤਰੀਆਂ ਨੂੰ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪਿਆ।
ਹਵਾਈ ਅੱਡੇ ਦਾ ਸੰਚਾਲਨ ਕਰਨ ਵਾਲੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ ਸਵੇਰੇ 5 ਵਜ ਕੇ 52 ਮਿੰਟ ਉਤੇ ਐਕਸ ਉੱਤੇ ਇਕ ਪੋਸਟ ਕਰ ਕੇ ਕਿਹਾ , ਸੰਘਣੀ ਧੁੰਦ ਦੇ ਕਾਰਨ ਉ਼ਡਾਣਾਂ ਦੀ ਰਵਾਨਗੀ ਉਤੇ ਅਸਰ ਪੈ ਰਿਹਾ ਹੈ।
ਫਲਾਈਟ ਸਟੇਟਸ ਵੈੱਬਸਾਈਟ ‘flightradar.com’ ‘ਤੇ ਉਪਲਬਧ ਜਾਣਕਾਰੀ ਦੇ ਅਨੁਸਾਰ, ਹਵਾਈ ਅੱਡੇ ‘ਤੇ 100 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲੀਆਂ। ਡਾਇਲ ਨੇ ਯਾਤਰੀਆਂ ਨੂੰ ਤਾਜ਼ਾ ਉਡਾਣ ਜਾਣਕਾਰੀ ਲਈ ਸਬੰਧਤ ਏਅਰਲਾਈਨ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ ਅਤੇ ਯਾਤਰੀਆਂ ਨੂੰ ਹੋਈ ਕਿਸੇ ਵੀ ਅਸੁਵਿਧਾ ਲਈ ਮੁਆਫ਼ੀ ਮੰਗੀ ਹੈ।
Update issued at 10:05 hours.
Kind attention to all flyers!#DelhiAirport #FogUpdate pic.twitter.com/fuRNAEfxA0— Delhi Airport (@DelhiAirport) January 10, 2025
ਇੰਡੀਗੋ ਨੇ ਕਿਹਾ, “ਅਸੀਂ ਸਿਫ਼ਾਰਿਸ਼ ਕਰਦੇ ਹਾਂ ਕਿ ਤੁਸੀਂ ਹਵਾਈ ਅੱਡੇ ਤੱਕ ਆਪਣੀ ਯਾਤਰਾ ਲਈ ਵਾਧੂ ਸਮਾਂ ਦਿਓ ਕਿਉਂਕਿ ਦਿੱਲੀ ਵਿੱਚ ਧੁੰਦ ਦ੍ਰਿਸ਼ਟੀ ਨੂੰ ਘਟਾ ਰਹੀ ਹੈ ਅਤੇ ਆਵਾਜਾਈ ਨੂੰ ਪ੍ਰਭਾਵਿਤ ਕਰ ਰਹੀ ਹੈ।” ਰਾਸ਼ਟਰੀ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰੋਜ਼ਾਨਾ ਲਗਭਗ 1,300 ਉਡਾਣਾਂ ਭਰੀਆਂ ਜਾਂਦੀਆਂ ਹਨ।