ਖ਼ਬਰਿਸਤਾਨ ਨੈੱਟਵਰਕ: ਐਨ.ਐਚ.ਐਸ. ਹਸਪਤਾਲ, ਜੋ ਕਿ ਇੱਕ ਮੁੱਖ ਮਲਟੀ ਸੁਪਰ ਸਪੈਸ਼ਲਟੀ ਹੈਲਥਕੇਅਰ ਹਸਪਤਾਲ ਹੈ, ਜੋ 19 ਮਈ ਤੋਂ 24 ਮਈ 2025 ਤੱਕ ਜਨਰਲ ਸਰਜਰੀ ਕੈਂਪ ਦਾ ਆਯੋਜਨ ਕਰ ਰਿਹਾ ਹੈ, ਜਿਸ ਵਿੱਚ ਅਧੁਨਿਕ ਸਰਜਰੀਕਲ ਇਲਾਜ ਅਤੇ ਤਜਰਬੇਕਾਰ ਡਾਕਟਰਾਂ ਵਲੋਂ ਮਸ਼ਵਰੇ ਬਹੁਤ ਹੀ ਘੱਟ ਕੀਮਤਾਂ ‘ਤੇ ਦਿੱਤੇ ਜਾਣਗੇ।
ਇਸ ਵਿਸ਼ੇਸ਼ ਪਹਿਲ ਦਾ ਉਦੇਸ਼ ਆਮ, ਪਰ ਅਕਸਰ ਨਜ਼ਰਅੰਦਾਜ਼ ਕੀਤੀਆਂ ਜਾਣ ਵਾਲੀਆਂ ਬਿਮਾਰੀਆਂ ਦਾ ਉਚਿਤ ਅਤੇ ਆਸਾਨ ਇਲਾਜ ਉਪਲਬਧ ਕਰਵਾਉਣਾ ਹੈ। ਮਰੀਜ਼ ਹੇਠ ਲਿਖੀਆਂ ਬਿਮਾਰੀਆਂ ਲਈ ਆਧੁਨਿਕ ਅਤੇ ਘੱਟ ਚੀਰ-ਫਾੜ ਵਾਲੀਆਂ ਸਰਜਰੀਆਂ ਦਾ ਲਾਭ ਲੈ ਸਕਦੇ ਹਨ: ਲੱਤਾਂ ਦੀਆਂ ਸੁੱਜੀਆਂ ਨਸਾਂ (ਵੇਰੀਕੋਜ਼ ਵੇਨਜ਼) – ਲੇਜ਼ਰ ਨਾਲ ਬਿਨਾਂ ਚੀਰ ਦੇ, ਓਹੀ ਦਿਨ ਛੁੱਟੀ। ਬਵਾਸੀਰ, ਭਗੰਦਰ, ਪਾਈਲੋਨਾਇਡਲ ਸਾਈਨਸ – ਲੇਜ਼ਰ ਨਾਲ ਬਿਨਾਂ ਚੀਰ, ਬਿਨਾਂ ਖੂਨ, ਬਿਨਾਂ ਦਰਦ। ਪਿੱਤੇ ਦੀ ਪੱਥਰੀ ਅਤੇ ਹਰਨੀਆ – ਦੁਰਬੀਨ ਨਾਲ ਬਿਨਾਂ ਚੀਰ, ਘੱਟ ਦਰਦ, ਜਲਦੀ ਠੀਕ ਹੋਣਾ।
ਸਰਜਰੀ ਕੈਂਪ ਦੌਰਾਨ ਡਾਕਟਰੀ ਮਸ਼ਵਰੇ ‘ਤੇ 50% ਦੀ ਵਿਸ਼ੇਸ਼ ਛੂਟ ਦਿੱਤੀ ਜਾਵੇਗੀ। ਇਸ ਕੈਂਪ ਦੀ ਅਗਵਾਈ ਡਾ. ਨਰੇਂਦਰ ਪੌਲ ਕਰਣਗੇ, ਜੋ ਕਿ ਇੱਕ ਮਾਹਰ ਜਨਰਲ ਅਤੇ ਲੈਪਰੋਸਕੋਪਿਕ ਸਰਜਨ ਹਨ ਅਤੇ 15 ਸਾਲ ਤੋਂ ਵੱਧ ਦਾ ਤਜਰਬਾ ਰੱਖਦੇ ਹਨ। ਡਾ. ਪੌਲ ਨੂੰ ਘੱਟ ਇਨਵੇਸਿਵ ਸਰਜਰੀਆਂ ਵਿੱਚ ਮਹਾਰਤ ਹਾਸਲ ਹੈ, ਜੋ ਮਰੀਜ਼ਾਂ ਨੂੰ ਤੇਜ਼ੀ ਨਾਲ ਠੀਕ ਹੋਣ ਅਤੇ ਘੱਟ ਸਮੇਂ ਵਿੱਚ ਹਸਪਤਾਲ ਤੋਂ ਛੁੱਟੀ ਮਿਲਣ ਵਿੱਚ ਮਦਦ ਕਰਦੀਆਂ ਹਨ। ਇਹ ਪਹਿਲ ਐਨ.ਐਚ.ਐਸ. ਹਸਪਤਾਲ ਦੀ ਸਮਾਜਿਕ ਜ਼ਿੰਮੇਵਾਰੀ ਅਤੇ ਉੱਚ ਦਰਜੇ ਦੀ ਸਿਹਤ ਸੇਵਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।