ਖ਼ਬਰਿਸਤਾਨ ਨੈੱਟਵਰਕ: ਦੇਸ਼ ‘ਚ ਜਿੱਥੇ ਸਕੂਲਾਂ-ਕਾਲਜਾਂ ‘ਚ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ| ਉੱਥੇ ਹੀ ਗਰਮੀ ਦੀ ਲਹਿਰ ਦੇ ਕਾਰਨ ਲੋਕ ਠੰਡੇ ਇਲਾਕਿਆਂ ‘ਚ ਘੁੰਮਣ ਜਾਂਦੇ ਹਨ | ਹਿਮਾਚਲ ਪ੍ਰਦੇਸ਼ ਦੇ ਮਨਾਲੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ, ਇੱਕ 10 ਸਾਲ ਦੀ ਬੱਚੀ 30 ਫੁੱਟ ਦੀ ਉਚਾਈ ਤੋਂ ਜ਼ਮੀਨ ‘ਤੇ ਡਿੱਗ ਜਾਂਦੀ ਹੈ| ਇਸ ਘਟਨਾ ਵਿੱਚ ਗੰਭੀਰ ਜ਼ਖਮੀ ਹੋਣ ਵਾਲੀ ਬੱਚੀ ਦਾ ਨਾਮ ਤ੍ਰਿਸ਼ਾ ਹੈ। ਪਹਿਲਾਂ ਤ੍ਰਿਸ਼ਾ ਨੂੰ ਮਨਾਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉੱਥੋਂ ਉਸਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਹੁਣ ਉਸਦਾ ਇਲਾਜ ਨਾਗਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ।
This girl from Nagpur falls from 30 feet because the zip line rope snapped in half way in Manali.
She has serious injuries but she is safe now.
Please take all the safety measures before going for any adventure sport. pic.twitter.com/ghwNfEcXUa
— Sunanda Roy 👑 (@SaffronSunanda) June 15, 2025
ਤ੍ਰਿਸ਼ਾ ਦਾ ਪਰਿਵਾਰ ਮਹਾਰਾਸ਼ਟਰ ਦੇ ਨਾਗਪੁਰ ਤੋਂ ਹੈ। ਉਹ ਆਪਣੇ ਪਿਤਾ ਪ੍ਰਫੁੱਲ ਬਿਜਵੇ ਅਤੇ ਮਾਂ ਨਾਲ ਛੁੱਟੀਆਂ ਮਨਾਉਣ ਲਈ ਮਨਾਲੀ ਆਈ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ 8 ਜੂਨ ਨੂੰ ਜ਼ਿਪਲਾਈਨਿੰਗ ਕਰ ਰਹੀ ਸੀ। ਵੀਡੀਓ ਸਾਹਮਣੇ ਪਹਾੜੀ ‘ਤੇ ਖੜ੍ਹੇ ਇੱਕ ਵਿਅਕਤੀ ਨੇ ਰਿਕਾਰਡ ਕੀਤਾ ਸੀ।
ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਤ੍ਰਿਸ਼ਾ ਤਾਰ ਨਾਲ ਲਟਕਦੀ ਆਉਂਦੀ ਹੈ ਅਤੇ ਜਦੋਂ ਉਹ 30 ਫੁੱਟ ਦੀ ਉਚਾਈ ‘ਤੇ ਹੁੰਦੀ ਹੈ, ਤਾਂ ਹੁੱਕ, ਜਿਸਦੀ ਮਦਦ ਨਾਲ ਉਹ ਲਟਕ ਰਹੀ ਸੀ, ਟੁੱਟ ਜਾਂਦੀ ਹੈ। ਤ੍ਰਿਸ਼ਾ ਚੀਕਦੀ ਹੋਈ ਜ਼ਮੀਨ ‘ਤੇ ਡਿੱਗ ਪੈਂਦੀ ਹੈ। ਗੰਭੀਰ ਜ਼ਖਮੀ ਹੋ ਜਾਂਦੀ ਹੈ| ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਉਸਦੀ ਹਾਲਤ ਅਜੇ ਸਥਿਰ ਹੈ|