ਖ਼ਬਰਿਸਤਾਨ ਨੈੱਟਵਰਕ- ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬੀਤੀ ਸ਼ਾਮ ਇਕ ਔਰਤ ਵਲੋਂ ਇਕ ਛੋਟੀ ਬੱਚੀ ਨੂੰ ਅਗਵਾ ਕਰ ਲਿਆ ਗਿਆ ਸੀ, ਜਿਸ ਨੂੰ ਪੁਲਸ ਨੇ ਕਾਰਵਾਈ ਕਰਦੇ ਹੋਏ ਕੁੱਝ ਘੰਟਿਆਂ ਵਿਚ ਗ੍ਰਿਫਤਾਰ ਕਰ ਲਿਆ ਤੇ ਬੱਚੀ ਵੀ ਬਰਾਮਦ ਕੀਤੀ ਗਈ।
PS E-Division of Commissionerate Police Amritsar received information regarding the abduction of a one-year-old girl child of a devotee who had come from Delhi to pay obeisance at Sri Harmandir Sahib. Considering the sensitivity of the matter, the police team responded promptly… pic.twitter.com/GN9yPJh4kk
— Commissionerate Police Amritsar (@cpamritsar) June 27, 2025
ਗੁਰੂ ਰਾਮਦਾਸ ਸਰਾਂ ਦੇ ਨੇੜਿਓਂ ਬੱਚੀ ਕੀਤੀ ਸੀ ਅਗਵਾ
ਜਾਣਕਾਰੀ ਅਨੁਸਾਰ ਇੱਕ ਅਣਪਛਾਤੀ ਔਰਤ ਨੇ ਗੁਰੂ ਰਾਮਦਾਸ ਸਰਾਂ ਦੇ ਨੇੜੇਂ ਤੋਂ ਇੱਕ ਸਾਲ ਦੀ ਬੱਚੀ ਨੂੰ ਅਗਵਾਹ ਕਰ ਲਿਆ ਸੀ। ਇਹ ਘਟਨਾ 27 ਜੂਨ ਸਵੇਰੇ ਲਗਭਗ 10 ਵਜੇ ਦੀ ਦੱਸੀ ਜਾ ਰਹੀ ਹੈ, ਜਿਸ ਦੀ ਇਕ ਸੀਸੀਟੀਵੀ ਵੀ ਸਾਹਮਣੇ ਆਈ ਹੈ। ਜਿਸ ਵਿਚ ਉਕਤ ਔਰਤ ਬੱਚੀ ਨੂੰ ਚੁੱਕ ਕੇ ਲਿਜਾਂਦੀ ਹੋਈ ਨਜ਼ਰ ਆ ਰਹੀ ਹੈ।
ਮਾਂ ਨੇ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ
ਸ਼ਿਕਾਇਤਕਰਤਾ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ 23 ਜੂਨ ਨੂੰ ਦਰਸ਼ਨਾਂ ਲਈ ਦਰਬਾਰ ਸਾਹਿਬ ਆਈ ਸੀ ਅਤੇ ਉਨ੍ਹਾਂ ਦਾ ਠਹਿਰਾਅ ਗੁਰੂ ਰਾਮਦਾਸ ਨਿਵਾਸ ਵਿੱਚ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਈ-ਡਵੀਜ਼ਨ ਥਾਣੇ ਦੀ ਪੁਲਿਸ ਨੇ ਤੁਰੰਤ ਚੌਕਸੀ ਵਰਤੀ। ਐਸਸੀਪੀ ਜਸਪਾਲ ਸਿੰਘ ਦੇ ਅਨੁਸਾਰ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਬੱਚੀ ਨੂੰ ਟਰੇਸ ਕਰ ਲਿਆ ਅਤੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ। ਬੱਚੀ ਨੂੰ ਅਗਵਾ ਕਰਨ ਵਾਲੀ ਔਰਤ ਦੀ ਪਛਾਣ ਕੁਲਵੰਤ ਕੌਰ ਵਜੋਂ ਹੋਈ ਹੈ।ਫਿਲਹਾਲ ਇਸ ਬਾਰੇ ਜਾਂਚ ਚੱਲ ਰਹੀ ਹੈ, ਕਿ ਉਕਤ ਔਰਤ ਦਾ ਬੱਚੀ ਨੂੰ ਅਗਵਾ ਕਰਨ ਪਿੱਛੇ ਕੀ ਮਕਸਦ ਸੀ।