ਖਬਰਿਸਤਾਨ ਨੈੱਟਵਰਕ- ਬਦਰੀਨਾਥ ਧਾਮ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ ਕਿਉਂਕਿ ਅੱਜ ਤੋਂ 3 ਮਹੀਨਿਆਂ ਬਾਅਦ ਯਾਨਿ ਕਿ 23 ਅਪ੍ਰੈਲ ਤੋਂ ਉਤਰਾਖੰਡ ਦੇ ਚਮੋਲੀ ਵਿਚ ਬਦਰੀਨਾਥ ਧਾਮ ਦੇ ਕਪਾਟ ਖੁੱਲ੍ਹਣ ਜਾ ਰਹੇ ਹਨ। ਉੱਤਰਕਾਸ਼ੀ ਵਿਚ ਗੰਗੋਤਰੀ ਧਾਮ ਅਤੇ ਯਮੁਨੋਤਰੀ ਧਾਮ ਦੇ ਕਪਾਟ ਸ਼ਰਧਾਲੂਆਂ ਲਈ 19 ਅਪ੍ਰੈਲ ਨੂੰ ਖੋਲ੍ਹੇ ਜਾਣਗੇ।
ਸ਼ਾਹੀ ਪੁਜਾਰੀ ਸ਼ੁਭ ਸਮਾਂ ਕਰਦੇ ਹਨ ਨਿਰਧਾਰਤ
ਦੱਸ ਦੇਈਏ ਕਿ ਬਸੰਤ ਪੰਚਮੀ ਦੇ ਮੌਕੇ ਨਰੇਂਦਰ ਨਗਰ ਪੈਲੇਸ ਵਿਚ ਢੁਕਵੇਂ ਰਸਮਾਂ ਨਾਲ ਬਦਰੀਨਾਥ ਧਾਮ ਦੇ ਕਪਾਟ ਖੋਲ੍ਹਣ ਦੀ ਅਧਿਕਾਰਤ ਮਿਤੀ ਦਾ ਐਲਾਨ ਕੀਤਾ ਗਿਆ। ਪਰੰਪਰਾ ਅਨੁਸਾਰ ਸ਼ਾਹੀ ਪੁਜਾਰੀ ਸ਼ੁਭ ਸਮਾਂ ਨਿਰਧਾਰਤ ਕਰਦੇ ਹਨ। ਸ਼ਾਹੀ ਪੁਜਾਰੀ ਕ੍ਰਿਸ਼ਨ ਪ੍ਰਸਾਦ ਉਨਿਆਲ ਦੇ ਅਨੁਸਾਰ ਇੱਕ ਵਾਰ ਸ਼ੁਭ ਸਮਾਂ ਨਿਰਧਾਰਤ ਹੋਣ ਤੋਂ ਬਾਅਦ, ਮਹਾਰਾਜਾ ਦੁਆਰਾ ਇਸਦਾ ਐਲਾਨ ਕੀਤਾ ਜਾਂਦਾ ਹੈ। ਟਿਹਰੀ ਸ਼ਾਹੀ ਪਰਿਵਾਰ ਸਦੀਆਂ ਤੋਂ ਇਸ ਪਰੰਪਰਾ ਦੀ ਪਾਲਣਾ ਕਰ ਰਿਹਾ ਹੈ। ਕੇਦਾਰਨਾਥ ਧਾਮ ਦੇ ਕਪਾਟ ਖੁੱਲ੍ਹਣ ਦੀ ਮਿਤੀ ਦਾ ਐਲਾਨ ਸ਼ਿਵਰਾਤਰੀ ਵਾਲੇ ਦਿਨ ਕੀਤਾ ਜਾਵੇਗਾ।



