ਖ਼ਬਰਿਸਤਾਨ ਨੈੱਟਵਰਕ: ਮੋਹਾਲੀ ‘ਚ ਪੁਲਿਸ ਤੇ ਬਦਮਾਸ਼ ਵਿਚਾਲੇ ਗੋਲੀਆਂ ਚੱਲੀਆਂ| ਦੋਵਾਂ ਪਾਸਿਆਂ ਤੋਂ ਲਗਪਗ 10 ਰਾਉਂਡ ਫਾਇਰਰਿੰਗ ਹੋਈ|ਇਸ ਦੌਰਾਨ ਦੋਸ਼ੀ ਦੇ ਲੱਤ ‘ਚ ਗੋਲੀ ਲੱਗੀ ਹੈ | ਪੁਲਿਸ ਨੇ ਬਲਾਤਕਾਰ, ਕਤਲ , ਨਸ਼ੀਲੇ ਪਦਾਰਥ ਦੀ ਤਸਕਰੀ ਸਮੇਤ ਕਈ ਮਾਮਲਿਆਂ ‘ਚ ਸ਼ਾਮਲ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ |
ਦੱਸ ਦੇਈਏ ਇਹ ਐਨਕਾਊਂਟਰ ਦੇਰ ਰਾਤ ਮੋਹਾਲੀ’ਚ ਹੋਇਆ| ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਦੋਸ਼ੀ ਨੂੰ ਫੇਜ਼-6 ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ| ਆਰੋਪੀ ਦੀ ਪਛਾਣ ਸੰਦੀਪ ਕੁਮਾਰ ਵਜੋਂ ਹੋਈ ਹੈ। ਪੁਲਿਸ 26 ਮਈ ਤੋਂ ਉਸਦੀ ਭਾਲ ਕਰ ਰਹੀ ਸੀ, ਪਰ ਉਹ ਹਰ ਵਾਰ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਜਾਂਦਾ ਸੀ।
ਐਸਐਸਪੀ ਨੇ ਕਿਹਾ ਕਿ 26 ਮਈ ਨੂੰ ਮੋਹਾਲੀ ਫੇਜ਼-1 ਵਿੱਚ ਇੱਕ ਕਤਲ ਹੋਇਆ ਸੀ। ਜਦੋਂ ਪੁਲਿਸ ਨੇ ਇਸਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਸ ਮਾਮਲੇ ਵਿੱਚ ਦੋ ਲੋਕ, ਬਬਲੂ ਅਤੇ ਸੰਦੀਪ, ਸ਼ਾਮਲ ਸਨ। ਇਸ ਦੌਰਾਨ ਬਬਲੂ ਬਾਈਕ ਚਲਾ ਰਿਹਾ ਸੀ, ਜਦੋਂ ਕਿ ਸੰਦੀਪ ਪਿੱਛੇ ਬੈਠਾ ਸੀ। ਸੰਦੀਪ ਨੇ ਗੋਲੀ ਚਲਾਈ ਸੀ। ਇਸ ਤੋਂ ਬਾਅਦ ਦੋਵੇਂ ਭੱਜ ਗਏ।
ਬਬਲੂ ਨੂੰ ਪੁਲਿਸ ਨੇ ਦੋ-ਤਿੰਨ ਦਿਨ ਪਹਿਲਾਂ ਯੂਪੀ ਦੇ ਬਦਾਯੂੰ ਤੋਂ ਗ੍ਰਿਫ਼ਤਾਰ ਕੀਤਾ ਸੀ। ਉਦੋਂ ਤੋਂ ਪੁਲਿਸ ਸੰਦੀਪ ਦੀ ਭਾਲ ਕਰ ਰਹੀ ਸੀ। ਦੋਸ਼ੀ ਤਿੰਨ ਦਿਨਾਂ ਤੋਂ ਲਖਨੌਰ ਇਲਾਕੇ ਵਿੱਚ ਲੁਕਿਆ ਹੋਇਆ ਸੀ, ਪਰ ਹਰ ਵਾਰ ਉਹ ਪੁਲਿਸ ਨੂੰ ਚਕਮਾ ਦੇ ਕੇ ਭੱਜ ਜਾਂਦਾ ਸੀ| ਜਿਵੇਂ ਹੀ ਉਹ ਲਖਨੌਰ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਆਇਆ, ਸੀਆਈਏ ਮੋਹਾਲੀ ਦੀ ਟੀਮ ਨੇ ਉਸਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ ਗੋਲੀ ਚੱਲ ਕੇ ਭੱਜਣ ਦੀ ਕੋਸ਼ਿਸ਼ ਕੀਤੀ| ਇਸ ਦੌਰਾਨ ਪੁਲਸ ਦੀ ਜਵਾਬੀ ਕਾਰਵਾਈ ‘ਚ ਮੁਲਜ਼ਮ ਜ਼ਖਮੀ ਹੋ ਗਿਆ|