ਖਬਰਿਸਤਾਨ ਨੈੱਟਵਰਕ- ਜਲੰਧਰ ‘ਚ ਅੱਜ ਹਰਿਆਣਾ ਦੇ ਸੀ ਐੱਮ ਨਾਇਬ ਸਿੰਘ ਸੈਣੀ ਗੁਰੂ ਪੂਰਨਿਮਾ ਦੇ ਆਯੋਜਿਤ ਪ੍ਰੋਗਰਾਮ ਚ ਸ਼ਾਮਲ ਹੋਏ। ਇਸ ਸਮਾਰੋਹ ਦਾ ਆਯੋਜਨ ਨੂਰਮਹਲ ਸਥਿਤ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ‘ਚ ਕੀਤਾ ਗਿਆ। ਇਸ ਸਮਾਰੋਹ ‘ਚ ਹਰਿਆਣਾ ਦੇ ਮੁੱਖ ਮੰਤਰੀ ਸਮੇਤ, ਕੇਂਦਰੀ ਮੰਤਰੀ ਰਵਨੀਤ ਬਿੱਟੂ, ਸਾਬਕਾ ਮੰਤਰੀ ਮਨੋਰੰਜਨ ਕਾਲੀਆ ਸਮੇਤ ਕਈ ਦਿੱਗਜ ਨੇਤਾ ਨੇ ਸ਼ਿਰਕਤ ਕੀਤੀ।
ਇਸ ਤੋਂ ਇਲਾਵਾ CM ਨਾਇਬ ਸਿੰਘ ਸੈਣੀ ਨੇ ਸਵਾਮੀ ਮੋਹਣਦਾਸ ਆਸ਼ਰਮ ‘ਚ ਚੱਲ ਰਹੇ ਸਮਾਗਮ ‘ਚ ਵੀ ਹਿੱਸਾ ਲਿਆ। ਰਵਨੀਤ ਬਿੱਟੂ ਨੇ ਪੂਰੇ ਪੰਜਾਬ ਵਾਸੀਆਂ ਨੂੰ ਗੁਰੂ ਪੂਰਨਿਮਾ ਦੀਆਂ ਵਧਾਈ ਦਿੱਤੀਆਂ। ਉੱਥੇ ਹੀ ਸਮਾਰੋਹ ਸੰਸਥਾਨ ‘ਤੇ ਭਾਰੀ ਗਿਣਤੀ ‘ਚ ਸੰਗਤ ਪਹੁੰਚੀ । ਉਨ੍ਹਾਂ ਨੇ ਕਿਹਾ ਲੋਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਗੁਰੂ ਪੂਰਨਿਮਾ ਦੇ ਦਿਨ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਅਰਦਾਸ ਕੀਤੀ ਹੈ।