ਖ਼ਬਰਿਸਤਾਨ ਨੈੱਟਵਰਕ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਹੈ| ਉਨ੍ਹਾਂ ਨੇ ਸੈਕਰਾਮੈਂਟੋ ਯੂ.ਐੱਸ.ਏ. ਵਿਖੇ ਗੁਰਮਤਿ ਸਮਾਗਮ ‘ਚ ਸ਼ਾਮਲ ਹੋਣ ਲਈ ਆਪਣੇ ਦੋ ਹੋਰ ਸਾਥੀਆਂ ਸਮੇਤ ਦਿੱਲੀ ਹਵਾਈ ਅੱਡੇ ਪਹੁੰਚੇ ਸਨ| ਉਨ੍ਹਾਂ ਨੇ ਦਿੱਲੀ ਤੋਂ ਸੈਨ ਫ੍ਰਾਂਸਿਸਕੋ ਯੂ.ਐੱਸ.ਏ. ਲਈ ਏਅਰ ਇੰਡੀਆ ਦੀ ਫਲਾਈਟ ਨੰਬਰ ਏ.ਆਈ. 183 ਰਾਹੀਂ ਬਿਜ਼ਨੈੱਸ ਕਲਾਸ ਅਤੇ ਇਕਾਨਮੀ ਟਿਕਟ ਉੱਤੇ ਸਫ਼ਰ ਕਰਨਾ ਸੀ।
ਉਨ੍ਹਾਂ ਤੇ ਕੁਝ ਹੋਰ ਯਾਤਰੀਆਂ ਨੇ ਬਿਜ਼ਨੈੱਸ ਕਲਾਸ ਸੀਟਾਂ ਦਾ ਬੁਰੇ ਹਾਲ ਤੇ ਸਾਫ਼-ਸਫਾਈ ‘ਤੇ ਇਤਰਾਜ਼ ਜਤਾਇਆ ਗਿਆ | ਉਨ੍ਹਾਂ ਦੇ ਦੱਸਿਆ ਕਿ ਉਨ੍ਹਾਂ ਦੇ ਸ਼ਿਕਾਇਤ ਕਰਨ ‘ਤੇ ਸਟਾਫ ਨੇ ਦੁਰਵਿਵਹਾਰ ਕੀਤਾ ਜਦਕਿ ਜਹਾਜ਼ ਦੇ ਕਪਤਾਨ ਨੇ ਠੀਕ ਤਰ੍ਹਾਂ ਹੀ ਗੱਲ ਕੀਤੀ| ਸ਼੍ਰੋਮਣੀ ਕਮੇਟੀ ਨੇ ਦਿੱਲੀ ਵਿੱਚ ਆਪਣੇ ਸਿੱਖ ਮਿਸ਼ਨ ਦੇ ਇੰਚਾਰਜ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਮੁੱਦੇ ਨੂੰ ਸਬੰਧਤ ਅਧਿਕਾਰੀਆਂ ਕੋਲ ਉਠਾਉਣ ਅਤੇ ਹੋਰ ਜ਼ਰੂਰੀ ਕਦਮ ਚੁੱਕਣ।
Strongly condemn the misbehavior faced by the Head Granthi of Sachkhand Sri Harmandar Sahib, Singh Sahib Giani Raghbir Singh, at Delhi International Airport. The misconduct by Air India staff of flight number AI183 (New Delhi to San Francisco), towards a highly respected and… pic.twitter.com/4nWocqm4aY
— Harjinder Singh Dhami (@SGPCPresident) April 24, 2025
ਸ਼੍ਰੋਮਣੀ ਕਮੇਟੀ ਨੇ ਵੀ ਇਹ ਦੀ ਸਖਤ ਨਿੰਦਾ ਕੀਤੀ| ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਅਤੇ ਦੁਰਵਿਵਹਾਰ ਲਈ ਜ਼ਿੰਮੇਵਾਰ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਭਾਰਤ ਦੀ ਰਾਸ਼ਟਰੀ ਏਅਰਲਾਈਨ ਕਦੇ ਵੀ ਕਿਸੇ ਯਾਤਰੀ ਨਾਲ ਅਜਿਹਾ ਵਿਵਹਾਰ ਨਾ ਕਰੇ|
CM ਮਾਨ ਨੇ ਪੋਸਟ ਸ਼ੇਅਰ ਕੀਤੀ ਸਖਤ ਨਿੰਦਾ
ਸਿੱਖ ਕੌਮ ਦੇ ਸਰਵਉੱਚ ਪਵਿੱਤਰ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਤਿਕਾਰਯੋਗ ਗਿਆਨੀ ਰਘਬੀਰ ਸਿੰਘ ਜੀ ਨਾਲ ਏਅਰ ਇੰਡੀਆ ਤੇ ਉਸਦੇ ਕਰਮਚਾਰੀਆਂ ਵੱਲੋਂ ਨਿੰਦਣਯੋਗ ਵਿਵਹਾਰ ਕੀਤੇ ਜਾਣ ਦੀ ਘਟਨਾ ਬਾਰੇ ਜਾਣਕਾਰੀ ਮਿਲੀ ਹੈ। ਸਿੰਘ ਸਾਹਿਬ ਸਾਡੀ ਸਤਿਕਾਰਤ ਸਖ਼ਸ਼ੀਅਤ ਹਨ,… pic.twitter.com/AEn9ME5lvd
— Bhagwant Mann (@BhagwantMann) April 25, 2025
CM ਭਗਵੰਤ ਮਾਨ ਨੇ ਵੀ ਇਸ ਦੀ ਸਖਤ ਨਿੰਦਾ ਕੀਤੀ ਹੈ| ਉਨ੍ਹਾਂ ਨੇ ਸ਼ੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਕੇਂਦਰ ਸਰਕਾਰ ਨੂੰ ਮਾਮਲਾ ਦੀ ਜਾਂਚ ਬਾਰੇ ਕਿਹਾ ਤੇ ਉਨ੍ਹਾਂ ਮੈਬਰਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ| ਉਨ੍ਹਾਂ ਨੇ ਕਿਹਾ ਕਿ ਸਿੰਘ ਸਾਹਿਬ ਸਾਡੀ ਸਤਿਕਾਰਤ ਸ਼ਖਸ਼ੀਅਤ ਹਨ,ਉਨ੍ਹਾਂ ਨਾਲ ਹੋਏ ਦੁਰਵਿਵਹਾਰ ਦੀ ਅਸੀਂ ਸਖਤ ਨਿੰਦਾ ਕਰਦੇ ਹਾਂ|