ਖਬਰਿਸਤਾਨ ਨੈੱਟਵਰਕ- ਗੁਜਰਾਤ ਦੇ ਅਹਿਮਦਾਬਾਦ ਵਿੱਚ ਬੀਤੇ ਦਿਨ ਵਾਪਰੇ ਏਅਰ ਇੰਡੀਆ ਜਹਾਜ਼ ਹਾਦਸੇ ਵਿਚ ਹੁਣ ਤੱਕ 265 ਮੌਤਾਂ ਹੋ ਚੁੱਕੀਆਂ ਹਨ, ਇਸ ਵਿਚ ਜਹਾਜ਼ ਵਿਚਲੇ ਯਾਤਰੀ, ਪਾਇਲਟ ਕ੍ਰਿਊ ਮੈਂਬਰ ਤੇ ਜਿਥੇ ਜਹਾਜ਼ ਡਿੱਗਾ, ਡਾਕਟਰਾਂ ਦਾ ਹੋਸਟਲ, ਉਹ ਲੋਕ ਸ਼ਾਮਲ ਹਨ। ਉਥੇ ਹੀ ਹੁਣ ਚਸ਼ਮਦੀਦਾਂ ਦੇ ਅਨੁਸਾਰ ਇਸ ਦਾਹਸੇ ਵਿਚ ਕੀ ਕੁਝ ਹੋਇਆ, ਉਹ ਤੁਹਾਨੂੰ ਦੱਸਦੇ ਹਾਂ।
ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਏਅਰ ਇੰਡੀਆ ਫਲਾਈਟ AI171, ਬੋਇੰਗ 787-8 ਡ੍ਰੀਮਲਾਈਨਰ ਹਾਦਸਾਗ੍ਰਸਤ ਹੋ ਗਿਆ ਸੀ। ਜਦੋਂ ਲੰਡਨ ਜਾ ਰਿਹਾ ਇਹ ਜਹਾਜ਼ ਉਡਾਣ ਭਰ ਰਿਹਾ ਸੀ, ਤਾਂ ਕਿਸੇ ਤਕਨੀਕੀ ਸਮੱਸਿਆ ਬਾਰੇ ਕੋਈ ਜਾਣਕਾਰੀ ਨਹੀਂ ਸੀ, ਪਰ ਇਹ ਹਾਦਸਾ ਕੁਝ ਹੀ ਮਿੰਟਾਂ ਵਿੱਚ ਵਾਪਰਿਆ। ਜਹਾਜ਼ ਸ਼ਹਿਰ ਦੇ ਮੇਘਾਨੀ ਖੇਤਰ ਵਿੱਚ ਸਥਿਤ ਇੱਕ ਹੋਸਟਲ ਦੀ ਇਮਾਰਤ ਨਾਲ ਟਕਰਾ ਗਿਆ, ਜਿਸ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਚਾਰੇ ਪਾਸੇ ਕਾਲਾ ਧੂੰਆਂ ਫੈਲ ਗਿਆ।
ਚਸ਼ਮਦੀਦਾਂ ਦੇ ਅਨੁਸਾਰ, ਜਹਾਜ਼ ਦੇ ਡਿੱਗਣ ਕਾਰਨ ਇੱਕ ਜ਼ੋਰਦਾਰ ਧਮਾਕਾ ਸੁਣਾਈ ਦਿੱਤਾ। ਹਾਦਸੇ ਸਮੇਂ ਮੌਕੇ ‘ਤੇ ਮੌਜੂਦ ਇੱਕ ਸਥਾਨਕ ਨਿਵਾਸੀ ਨੇ ਕਿਹਾ ਕਿ ਅਸੀਂ ਘਰ ਵਿੱਚ ਸੀ ਤਾਂ ਅਚਾਨਕ ਇੱਕ ਬਹੁਤ ਹੀ ਤੇਜ਼ ਆਵਾਜ਼ ਆਈ। ਜਦੋਂ ਅਸੀਂ ਬਾਹਰ ਆਏ ਤਾਂ ਅਸੀਂ ਦੇਖਿਆ ਕਿ ਚਾਰੇ ਪਾਸੇ ਸੰਘਣਾ ਕਾਲਾ ਧੂੰਆਂ ਫੈਲਿਆ ਹੋਇਆ ਸੀ। ਜਦੋਂ ਅਸੀਂ ਮੌਕੇ ‘ਤੇ ਪਹੁੰਚੇ ਤਾਂ ਮਲਬਾ ਅਤੇ ਲਾਸ਼ਾਂ ਖਿੰਡੀਆਂ ਹੋਈਆਂ ਸਨ। ਇਹ ਦ੍ਰਿਸ਼ ਬਹੁਤ ਭਿਆਨਕ ਸੀ।
ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ
ਉਨ੍ਹਾਂ ਦੱਸਿਆ ਕਿ ਜਹਾਜ਼ ਡਿੱਗਦੇ ਹੀ ਆਲੇ-ਦੁਆਲੇ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਇਸ ਦੇ ਨਾਲ ਹੀ ਫਾਇਰ ਅਫਸਰ ਜਯੇਸ਼ ਖਾਡੀਆ ਨੇ ਕਿਹਾ ਕਿ ਜਿਵੇਂ ਹੀ ਸਾਨੂੰ ਸੂਚਨਾ ਮਿਲੀ, ਸਾਡੀ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਵਾਧੂ ਫਾਇਰ ਇੰਜਣ ਵੀ ਭੇਜੇ ਗਏ।
ਜਹਾਜ਼ ਹੋਸਟਲ ਮੈਸ ‘ਤੇ ਡਿੱਗਿਆ
ਏਅਰ ਇੰਡੀਆ ਦਾ ਇਹ ਜਹਾਜ਼ ਡਾਕਟਰਾਂ ਦੇ ਹੋਸਟਲ ਮੈਸ ‘ਤੇ ਡਿੱਗਿਆ, ਜਿਸ ਕਾਰਨ ਕਈ ਡਾਕਟਰ ਵੀ ਮਾਰੇ ਗਏ। ਇਸ ਹਾਦਸੇ ਵਿਚ ਹੁਣ ਤੱਕ ਕੁੱਲ 265 ਮੌਤਾਂ ਹੋ ਚੁੱਕੀਆਂ ਹਨ।
ਪ੍ਰਧਾਨ ਮੰਤਰੀ ਮੋਦੀ ਅਹਿਮਦਾਬਾਦ ਪੁੱਜੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਹਿਮਦਾਬਾਦ ਪਹੁੰਚੇ, ਜਿਥੇ ਉਨਾਂ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਬੀਤੇ ਕੱਲ ਜਾਣਕਾਰੀ ਮਿਲਦੇ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨਾਲ ਗੱਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਪੀੜਤਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇ।
ਜਹਾਜ਼ ਸਿਰਫ 2 ਮਿੰਟਾਂ ਵਿੱਚ ਕਰੈਸ਼ ਹੋ ਗਿਆ
ਉਡਾਣ ਭਰਨ ਤੋਂ ਸਿਰਫ਼ 2 ਮਿੰਟ ਬਾਅਦ, ਜਹਾਜ਼ ਕੰਧ ਨਾਲ ਟਕਰਾ ਗਿਆ। ਜਹਾਜ਼ 1:38 ਵਜੇ ਉਡਾਣ ਭਰਿਆ ਅਤੇ 1:40 ਵਜੇ ਕਰੈਸ਼ ਹੋ ਗਿਆ। ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ, ਇੱਕ ਵੱਡਾ ਧਮਾਕਾ ਹੋਇਆ ਅਤੇ ਅਸਮਾਨ ਧੂੰਏਂ ਨਾਲ ਭਰ ਗਿਆ। ਜਿਸ ਇਮਾਰਤ ਨਾਲ ਜਹਾਜ਼ ਹਾਦਸਾਗ੍ਰਸਤ ਹੋਇਆ, ਉਸ ਵਿੱਚ ਅਹਿਮਦਾਬਾਦ ਸਿਵਲ ਹਸਪਤਾਲ ਦੇ ਡਾਕਟਰ ਰਹਿੰਦੇ ਸਨ।
ਪਾਇਲਟ ਦੇ ਆਖਰੀ ਸ਼ਬਦ
ਜਹਾਜ਼ ਹਾਦਸੇ ਸੰਬੰਧੀ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਸਾਹਮਣੇ ਆਈਆਂ ਹਨ, ਜਿਸ ਵਿੱਚ ਸਭ ਤੋਂ ਮਹੱਤਵਪੂਰਨ ਜਾਣਕਾਰੀ ਇਹ ਹੈ ਕਿ ਜਹਾਜ਼ ਦੇ ਪਾਇਲਟ ਨੇ ਕਰੈਸ਼ ਹੋਣ ਤੋਂ ਠੀਕ ਪਹਿਲਾਂ ਨਜ਼ਦੀਕੀ ਏਟੀਸੀ ਨੂੰ ਇੱਕ ਸਿਗਨਲ ਭੇਜਿਆ ਸੀ, ਜੋ ਖ਼ਤਰੇ ਦਾ ਸੰਕੇਤ ਦੇ ਰਿਹਾ ਸੀ ਅਤੇ ਇਸ ਤੋਂ ਕੁਝ ਪਲ ਬਾਅਦ ਜਹਾਜ਼ ਹਾਦਸਾਗ੍ਰਸਤ ਹੋ ਗਿਆ।
ਦਿੱਤੀ ਗਈ ਸਭ ਤੋਂ ਮਹੱਤਵਪੂਰਨ ਜਾਣਕਾਰੀ ਇਹ ਹੈ ਕਿ ਇਸ ਜਹਾਜ਼ ਨੇ ਅਹਿਮਦਾਬਾਦ ਹਵਾਈ ਅੱਡੇ ਦੇ ਰਨਵੇ 23 ਤੋਂ ਦੁਪਹਿਰ 1.38 ਵਜੇ ਉਡਾਣ ਭਰੀ। ਜਿਵੇਂ ਹੀ ਇਹ ਉਡਾਣ ਭਰਿਆ, ਇਸਨੇ ਨਜ਼ਦੀਕੀ ਏਟੀਸੀ ਨੂੰ MAYDAY ਕਾਲ ਦਿੱਤੀ, ਪਰ ਇਸ ਤੋਂ ਬਾਅਦ ਜਹਾਜ਼ ਦੁਆਰਾ ਏਟੀਸੀ ਨੂੰ ਕੋਈ ਸਿਗਨਲ ਨਹੀਂ ਦਿੱਤਾ ਗਿਆ। ਉਡਾਣ ਭਰਨ ਤੋਂ ਕੁਝ ਸਕਿੰਟਾਂ ਬਾਅਦ ਜਹਾਜ਼ ਹਾਦਸਾਗ੍ਰਸਤ ਹੋ ਗਿਆ।