ਖਬਰਿਸਤਾਨ ਨੈੱਟਵਰਕ– ਹੁਸ਼ਿਆਰਪੁਰ ਵਿਚ ਲਗਾਤਾਰ ਕਤਲ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਘਰੇਲੂ ਝਗੜੇ ਨੂੰ ਸੁਲਝਾਉਣ ਆਏ ਇੱਕ ਨੌਜਵਾਨ ਦੇ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।
3 ਦਿਨਾਂ ‘ਚ 3 ਕਤਲ
ਪੰਜਾਬ ਵਿੱਚ ਕਤਲਾਂ ਦਾ ਸਿਲਸਿਲਾ ਜਿੱਥੇ ਪੰਜਾਬ ਵਿੱਚ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਕਰ ਰਿਹਾ ਹੈ, ਉੱਥੇ ਹੀ ਪਿਛਲੇ ਤਿੰਨ ਦਿਨਾਂ ਵਿੱਚ ਹੁਸ਼ਿਆਰਪੁਰ ਵਿੱਚ ਇਹ ਤੀਜਾ ਕਤਲ ਹੈ। ਇਸ ਤੋਂ ਪਹਿਲਾਂ ਮੋਹਾਲੀ ਦੇ ਸੋਹਾਣਾ ਕਬੱਡੀ ਕੱਪ ਉਤੇ ਕਬੱਡੀ ਕੋਚ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਕਤਲ ਹੋ ਗਿਆ ਸੀ ਹਾਲਾਂਕਿ ਪੁਲਸ ਨੇ 3 ਸ਼ੂਟਰਾਂ ਵਿਚੋਂ ਇਕ ਦਾ ਇਨਕਾਊਂਟਰ ਕਰ ਦਿੱਤਾ ਸੀ।
ਮੁਹੱਲਾ ਕਮਾਲਪੁਰ ਦੀ ਘਟਨਾ
ਤਾਜ਼ਾ ਘਟਨਾ ਹੁਸ਼ਿਆਰਪੁਰ ਦੇ ਮੁਹੱਲਾ ਕਮਾਲਪੁਰ ਵਿੱਚ ਵਾਪਰੀ, ਜਿੱਥੇ ਧੀ, ਉਸਦੇ ਪਤੀ ਅਤੇ ਦੋਸਤ ਅਜੈ ਸੰਧੂ ਘਰੇਲੂ ਮਸਲਾ ਸੁਲਝਾਉਣ ਪੁੱਜੇ ਪਰ ਕਰਨ ਬਾਲੀ, ਉਸਦੇ ਪੁੱਤਰ ਨਿਤਿਨ ਬਾਲੀ, ਉਸਦੀ ਪਤਨੀ ਮੀਨਾ ਬਾਲੀ ਅਤੇ ਚਾਰ ਤੋਂ ਪੰਜ ਹੋਰ ਮੁੰਡਿਆਂ ਨੇ ਮਿਲ ਕੇ ਅਜੈ ਸੰਧੂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸਦੀ ਹੱਤਿਆ ਕਰ ਦਿੱਤੀ।
ਇਸ ਦੌਰਾਨ ਡੀਐਸਪੀ ਦੇਵਦੱਤ ਸ਼ਰਮਾ ਨੇ ਦੱਸਿਆ ਕਿ ਇਹ ਘਰੇਲੂ ਝਗੜਾ ਸੀ ਜਿਸ ਨੂੰ ਸੁਲਝਾਉਣ ਲਈ ਧੀ, ਉਸਦੇ ਪਤੀ ਅਤੇ ਦੋਸਤ ਅਜੈ ਸੰਧੂ ਪਹੁੰਚੇ ਸਨ। ਲੜਾਈ ਇਸ ਹੱਦ ਤੱਕ ਵਧ ਗਈ ਕਿ ਅਜੈ ਸੰਧੂ ਨਾਮ ਦੇ ਵਿਅਕਤੀ ਦੇ ਸਿਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਜਦੋਂ ਅਜੈ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।