ਖ਼ਬਰਿਸਤਾਨ ਨੈੱਟਵਰਕ: ਡੇਰਾ ਰਾਧਾ ਸੁਆਮੀ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ ਹੈ। ਭਲਕੇ 10 ਜੂਨ ਨੂੰ ਇਸ ਮਹੀਨੇ ਦਾ ਆਖਰੀ ਭੰਡਾਰਾ ਹੈ | ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆਂ ਹਨ ਤੇ ਮਹੀਨੇ ਦਾ ਆਖਰੀ ਭੰਡਾਰ ਹੋਣ ਕਾਰਨ ਡੇਰੇ ‘ਚ ਭਾਰੀ ਗਿਣਤੀ ‘ਚ ਸੰਗਤ ਦੇ ਪਹੁੰਚਣ ਦੀ ਸੰਭਾਵਨਾ ਹੈ | ਇਸ ਤੋਂ ਪਹਿਲਾਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਸਵਾਲ-ਜਵਾਬ ਦਾ ਪ੍ਰੋਗਰਾਮ ਅਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਹਜ਼ੂਰ ਸਾਹਿਬ ਜਸਦੀਪ ਸਿੰਘ ਗਿੱਲ ਦੁਆਰਾ ਦਿੱਤੇ ਜਾਣਗੇ |
ਜਾਣਕਾਰੀ ਅਨੁਸਾਰ ਇਸ ਤੋਂ ਬਾਅਦ ਜੁਲਾਈ ਅਤੇ ਅਗਸਤ ਵਿਚ ਕੋਈ ਭੰਡਾਰਾ ਨਹੀਂ ਹੈ। ਇਸ ਕਰਕੇ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਤੋਂ ਵੀ ਸੰਗਤ 29 ਜੂਨ ਨੂੰ ਭੰਡਾਰੇ ਲਈ ਵੱਡੀ ਗਿਣਤੀ ਸੰਗਤ ਡੇਰਾ ਬਿਆਸ ਪਹੁੰਚਣ ਦੀ ਸੰਭਵਾਨਾ ਹੈ ।
ਹਜ਼ੂਰ ਜਸਦੀਪ ਸਿੰਘ ਜੀ ਗਿੱਲ ਨੂੰ ਉਤਰਾਧਿਕਾਰੀ ਚੁਣਿਆ
ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਨੇ 2 ਸਤੰਬਰ 2024 ਨੂੰ ਹਜ਼ੂਰ ਜਸਦੀਪ ਸਿੰਘ ਜੀ ਗਿੱਲ ਨੂੰ ਆਪਣਾ ਉੱਤਰਾਧਿਕਾਰੀ ਥਾਪਿਆ। ਜੋ ਕਿ ਭਵਿੱਖ ਵਿੱਚ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਛੇਵੇਂ ਮੁਖੀ ਹੋਣਗੇ ਅਤੇ ਜਿਨ੍ਹਾਂ ਨੂੰ ਸਤਿਸੰਗ ਕਰਨ ਅਤੇ ਨਾਮਦਾਨ ਦੀ ਬਖ਼ਸ਼ਿਸ਼ ਕਰਨ ਦਾ ਪੂਰਾ ਅਧਿਕਾਰ ਹੋਵੇਗਾ।
ਦੱਸ ਦੇਈਏ ਕਿ 10 ਜੂਨ 1990 ਨੂੰ ਸਾਡੇ ਸਭ ਦੇ ਪਿਆਰੇ ਮੁਰਸ਼ਿਦ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਗੁਰਗੱਦੀ ਤੇ ਬਿਰਾਜਮਾਨ ਹੋਏ ਸਨ। ਪਿਛਲੇ 35 ਸਾਲਾਂ ਤੋਂ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸਤਿਗੁਰੂ ਦੇ ਰੂਪ ਵਿੱਚ ਸੰਗਤ ਦੀ ਸੇਵਾ, ਸਤਿਸੰਗ ਅਤੇ ਨਾਮ ਦਾ ਪ੍ਰਚਾਰ ਕਰ ਰਹੇ ਹਨ।