ਖ਼ਬਰਿਸਤਾਨ ਨੈੱਟਵਰਕ: ਚੰਡੀਗੜ੍ਹ ‘ਚ ਨਗਰ-ਨਿਗਮ ਹੁਣ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖਿਲਾਫ ਸਖਤ ਐਕਸ਼ਨ ਲਵੇਗੀ| ਹੁਣ ਸ਼ਹਿਰਵਾਸੀਆਂ ਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ| ਗਰਮੀਆਂ ਦੇ ਦਿਨਾਂ ‘ਚ ਜਿੱਥੇ ਪਾਣੀ ਦੀ ਸਭ ਤੋਂ ਵੱਧ ਵਰਤੋਂ ਹੁੰਦੀ ਹੈ| ਉੱਥੇ ਹੀ ਕਈ ਲੋਕ ਪਾਣੀ ਦੀ ਬਰਬਾਦੀ ਕਰਦੇ ਹਨ| ਨਗਰ-ਨਿਗਮ ਹੁਣ ਇਨ੍ਹਾਂ ਲੋਕਾਂ ਖਿਲਾਫ 7 ਅਪ੍ਰੈਲ ਯਾਨੀ ਕਿ ਅੱਜ ਤੋਂ ਸ਼ਹਿਰ ਵਿੱਚ ਪਾਣੀ ਬਰਬਾਦ (Water Wastage) ਕਰਨ ਵਾਲਿਆਂ ਦੇ ਚਲਾਨ ਕੱਟੇਗੀ। ਉਨ੍ਹਾਂ ਨੂੰ 5588 ਰੁਪਏ ਤਕ ਦਾ ਜੁਰਮਾਨਾ ਲਗਾਇਆ ਜਾਵੇਗਾ|
ਜਾਣਕਾਰੀ ਅਨੁਸਾਰ ਚੰਡੀਗੜ੍ਹ ਨਗਰ ਨਿਗਮ ਨੇ ਇਸ ਗਰਮੀਆਂ ਦੇ ਇਸ ਸੀਜ਼ਨ ਦੌਰਾਨ ਪੀਣ ਵਾਲੇ ਪਾਣੀ ਦੀ ਸੰਭਾਲ ਲਈ ਯੋਜਨਾ ਬਣਾਈ ਹੈ, ਜਿਸ ਤਹਿਤ ਪਾਣੀ ਦੀ ਬਰਬਾਦੀ ਕਰਨ ‘ਤੇ ਅੱਜ 7 ਅਪ੍ਰੈਲ ਤੋਂ ਲਾਗੂ ਹੋ ਜਾਣਗੇ। ਨਿਯਮਾਂ ਤਹਿਤ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਨੂੰ ਭਾਰੀ ਜੁਰਮਾਨੇ ਲਗਾਏ ਜਾਣਗੇ।
ਨਗਰ ਨਿਗਮ ਵੱਲੋਂ ਪਾਣੀ ਸਪਲਾਈ ਦੇ ਸਮੇਂ ਦੌਰਾਨ ਲਾਅਨ ਨੂੰ ਪਾਣੀ ਦੇਣ, ਵਾਹਨਾਂ ਅਤੇ ਵਿਹੜਿਆਂ ਆਦਿ ਨੂੰ ਧੋਣ, ਓਵਰਹੈੱਡ/ਅੰਡਰਗਰਾਊਂਡ ਵਾਟਰ ਟੈਂਕਾਂ ਤੋਂ ਓਵਰਫਲੋਅ, ਵਾਟਰ ਮੀਟਰ ਚੈਂਬਰ ਤੋਂ ਲੀਕੇਜ, ਟੂਟੀਆਂ ਨਾ ਲਗਾਉਣ ਕਾਰਨ ਪਾਣੀ ਦੀ ਬਰਬਾਦੀ, ਫੈਰੂਲ ਤੋਂ ਵਾਟਰ ਮੀਟਰ ਤੱਕ ਪਾਈਪਲਾਈਨ ਵਿੱਚ ਲੀਕੇਜ, ਕੂਲਰਾਂ ਤੋਂ ਲੀਕੇਜ, ਪਾਣੀ ਸਪਲਾਈ ਲਾਈਨ ’ਤੇ ਸਿੱਧੇ ਬੂਸਟਰ ਪੰਪ ਲਗਾ ਕੇ ਪਾਣੀ ਦੀ ਵਰਤੋਂ ਕਰਨਾ ਜਾਂ ਕਿਸੇ ਹੋਰ ਕਾਰਨ ਕਰਕੇ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਕਮਿਸ਼ਨਰ ਨੇ ਸ਼ਹਿਰ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਣੀ ਦੀ ਬਰਬਾਦੀ ਤੋਂ ਬਚਾਅ ਰੱਖਣ ਅਤੇ ਕੀਮਤੀ ਪਾਣੀ ਦੀ ਸੰਭਾਲ ਕਰਕੇ ਸ਼ਹਿਰ ਵਾਸੀਆਂ ਦੀ ਮੰਗ ਨੂੰ ਪੂਰਾ ਕਰਨ ਲਈ ਕਾਰਪੋਰੇਸ਼ਨ ਨੂੰ ਸਹਿਯੋਗ ਦੇਣ।