ਖ਼ਬਰਿਸਤਾਨ ਨੈੱਟਵਰਕ: ਮੋਹਾਲੀ ਦੇ ਇੱਕ ਗਊਸ਼ਾਲਾ ਵਿੱਚ ਗਊਆਂ ਨੂੰ ਚਾਰਾ ਪਾਉਣ ਆਈ ਔਰਤ ਦੀ ਟੋਕੇ ਵਾਲੀ ਮਸ਼ੀਨ ਵਿੱਚ ਦੁਪੱਟਾ ਫਸਣ ਕਾਰਨ ਮੌਤ ਹੋ ਗਈ। ਮ੍ਰਿਤਕ ਔਰਤ ਚੰਡੀਗੜ੍ਹ ਦੇ ਇੱਕ ਨਿੱਜੀ ਸਕੂਲ ‘ਚ ਅਧਿਆਪਕਾ ਸੀ। ਮਹਿਲਾ ਗਊਸ਼ਾਲਾ ‘ਚ ਗਾਵਾਂ ਨੂੰ ਚਾਰਾ ਪਾਉਣ ਆਈ ਸੀ। ਇਸ ਦੌਰਾਨ ਜਦੋਂ ਉਹ ਚਾਰਾ ਲੈਣ ਲਈ ਮਸ਼ੀਨ ਦੇ ਨੇੜੇ ਗਈ ਤਾਂ ਉਸਦਾ ਦੁਪੱਟਾ ਮਸ਼ੀਨ ਵਿੱਚ ਫਸ ਗਿਆ।
ਦੁਪੱਟਾ ਫਸਣ ਕਾਰਨ ਔਰਤ ਦੀ ਗਰਦਨ ਵਿੱਚ ਗੰਭੀਰ ਸੱਟਾਂ ਲੱਗੀਆਂ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰਤ ਮਸ਼ੀਨ ਬੰਦ ਕਰ ਦਿੱਤੀ। ਜ਼ਖਮੀ ਹਾਲਤ ‘ਚ ਔਰਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਆਉਣ ਦੀ ਉਡੀਕ ਕਰ ਰਹੀ ਹੈ।
ਹਿਲਾ ਦੀ ਪਛਾਣ 51 ਸਾਲਾਂ ਅਮਨਦੀਪ ਕੌਰ ਵਜੋਂ ਹੋਈ ਹੈ, ਮ੍ਰਿਤਕਾ ਦੇਸੂ ਮਾਜਰਾ ਦੀ ਰਹਿਣ ਵਾਲੀ ਸੀ। ਜਦੋਂ ਇਹ ਘਟਨਾ ਵਾਪਰੀ ਤਾਂ ਉਹ ਗਊਸ਼ਾਲਾ ਵਿੱਚ ਗਊਆਂ ਨੂੰ ਚਾਰਨ ਆਈ ਸੀ। ਉਸਦੀ ਇੱਕ ਧੀ ਹੈ, ਜੋ ਕੈਨੇਡਾ ਵਿੱਚ ਹੈ। ਸੂਤਰਾਂ ਅਨੁਸਾਰ ਅਮਨਦੀਪ ਸਾਈਬਰ ਕ੍ਰਾਈਮ ਮੋਹਾਲੀ ਦੀ ਡੀ.ਐਸ.ਪੀ. ਰੁਪਿੰਦਰ ਕੌਰ ਸੋਹੀ ਦੀ ਚਚੇਰੀ ਭੈਣ ਦੱਸੀ ਜਾ ਰਹੀ ਹੈ।
Punjab
|
|
|
bathinda
ਬਠਿੰਡਾ ਕੋਰਟ ‘ਚ ਪੇਸ਼ ਨਹੀਂ ਹੋਈ ਕੰਗਨਾ ਰਣੌਤ, ਹੁਣ ਇਸ ਦਿਨ ਹੋਵੇਗੀ ਅਗਲੀ ਸੁਣਵਾਈ, ਕਿਸਾਨੀ ਅੰਦੋਲਨ ਨਾਲ ਜੁੜਿਆ ਹੈ ਮਾਮਲਾ
ਕਿਸਾਨੀ ਅੰਦੋਲਨ ‘ਤੇ ਟਿੱਪਣੀ ਕਰ ਦੇ ਮਾਮਲੇ ਨੂੰ ਲੈ ਕੇ
|
|