ਸ਼ੋਅ ‘ਇੰਡੀਆਜ਼ ਗੌਟ ਲੇਟੈਂਟ’ ਕਾਫੀ ਵਿਵਾਦਾਂ ਵਿਚ ਹੈ। ਰਣਵੀਰ ਅਲਾਹਬਾਦੀਆ ਦੀ ਵਿਵਾਦਤ ਅਤੇ ਅਸ਼ਲੀਲ ਟਿੱਪਣੀ ਨੂੰ ਲੈ ਕੇ ਕਈ ਹੋਰ ਸਿਤਾਰੇ ਵੀ ਜਾਂਚ ਦੇ ਘੇਰੇ ‘ਚ ਹਨ। ਹੁਣ ਮਹਾਰਾਸ਼ਟਰ ਸਾਈਬਰ ਸੈੱਲ ਨੇ ਅਦਾਕਾਰਾ ਰਾਖੀ ਸਾਵੰਤ ਨੂੰ ਤਲਬ ਕੀਤਾ ਹੈ।
ਰਾਖੀ ਸਾਵੰਤ ਨੂੰ ਜਾਰੀ ਹੋਏ ਸੰਮਨ
ਰਿਪੋਰਟ ਮੁਤਾਬਕ ਮਹਾਰਾਸ਼ਟਰ ਸਾਈਬਰ ਸੈੱਲ ਨੇ ਰਾਖੀ ਸਾਵੰਤ ਨੂੰ ਸਮੈ ਰੈਨਾ ਦੇ ਯੂਟਿਊਬ ਸ਼ੋਅ ‘ਇੰਡੀਆਜ਼ ਗੌਟ ਲੇਟੈਂਟ’ ‘ਚ ਵਿਵਾਦਿਤ ਟਿੱਪਣੀਆਂ ਅਤੇ ਅਸ਼ਲੀਲ ਸਮੱਗਰੀ ਨਾਲ ਜੁੜੇ ਮਾਮਲੇ ਸਬੰਧੀ ਸੰਮਨ ਜਾਰੀ ਕੀਤਾ ਹੈ। ਇਸ ਸਬੰਧੀ ਰਾਖੀ ਸਾਵੰਤ ਨੂੰ 27 ਫ਼ਰਵਰੀ ਨੂੰ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਗਿਆ ਹੈ।ਇਹ ਸ਼ੋਅ ਇੰਡੀਆਜ਼ ਗੌਟ ਲੇਟੈਂਟ ‘ਤੇ ਚੱਲ ਰਹੇ ਵਿਵਾਦ ਦੇ ਸੰਬੰਧ ਵਿੱਚ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਰਾਖੀ, ਰੈਨਾ ਦੇ ਸ਼ੋਅ ਦੇ ਇੱਕ ਐਪੀਸੋਡ ਵਿੱਚ ਜੱਜ ਵਜੋਂ ਵੀ ਨਜ਼ਰ ਆ ਚੁੱਕੀ ਹੈ। ਇਸੇ ਲਈ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।
24 ਫ਼ਰਵਰੀ ਨੂੰ ਆਸ਼ੀਸ਼ ਚੰਚਲਾਨੀ ਅਤੇ ਰਣਵੀਰ ਅਲਾਹਬਾਦੀਆ ਨੂੰ ਬੁਲਾਇਆ
ਮਹਾਰਾਸ਼ਟਰ ਸਾਈਬਰ ਸੈੱਲ ਨੇ 24 ਫ਼ਰਵਰੀ ਨੂੰ ਆਸ਼ੀਸ਼ ਚੰਚਲਾਨੀ ਅਤੇ ਰਣਵੀਰ ਅਲਾਹਬਾਦੀਆ ਨੂੰ ਇਸ ਮਾਮਲੇ ‘ਚ ਆਪਣਾ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਹੈ। ਜਦਕਿ ਕਾਮੇਡੀਅਨ ਸਮਯ ਰੈਨਾ ਨੇ 17 ਮਾਰਚ ਤਕ ਦਾ ਸਮਾਂ ਮੰਗਿਆ ਸੀ। ਹਾਲਾਂਕਿ ਮਹਾਰਾਸ਼ਟਰ ਸਾਈਬਰ ਨੇ ਰੈਨਾ ਨੂੰ 17 ਮਾਰਚ ਤਕ ਦਾ ਸਮਾਂ ਦੇਣ ਤੋਂ ਇਨਕਾਰ ਕਰ ਦਿਤਾ ਹੈ।