ਖ਼ਬਰਿਸਤਾਨ ਨੈੱਟਵਰਕ: ਇਜ਼ਰਾਇਲ ਅਤੇ ਈਰਾਨ ਵਿਚਕਾਰ ਚੱਲ ਰਿਹਾ ਤਣਾਅ ਅਜੇ ਵੀ ਜਾਰੀ ਹੈ। ਇਜ਼ਰਾਈਲੀ ਫੌਜ ਨੇ ਈਰਾਨ ਦੇ ਛੇ ਹਵਾਈ ਅੱਡਿਆਂ ‘ਤੇ ਹਵਾਈ ਹਮਲੇ ਕੀਤੇ ਹਨ। ਮਸ਼ਹਦ, ਤਹਿਰਾਨ, ਹਮਦਾਨ, ਦੇਜ਼ਫੁਲ, ਸ਼ਾਹਿਦ ਬਖਤਿਆਰੀ ਅਤੇ ਤਬਰੀਜ਼ ਦੇ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਫੌਜ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਸਨੇ ਡਰੋਨ ਹਮਲਿਆਂ ਰਾਹੀਂ ਈਰਾਨ ਦੇ 15 ਫੌਜੀ ਜਹਾਜ਼ਾਂ ਅਤੇ ਹੈਲੀਕਾਪਟਰਾਂ ਨੂੰ ਤਬਾਹ ਕਰ ਦਿੱਤਾ ਹੈ।
חיל-האוויר תקף שישה שדות תעופה של המשטר האיראני במערב, במזרח ובמרכז איראן במאמץ להעמקת העליונות האווירית.
בתקיפות נפגעו מסלולי המראה, דירים תת-קרקעיים, מטוס תדלוק, ומטוסים מסוג F-14, F-5 ו-AH-1, השייכים למשטר האיראני. pic.twitter.com/HNPcxqiriI— Israeli Air Force (@IAFsite) June 23, 2025
ਇਨ੍ਹਾਂ ਹਮਲਿਆਂ ਵਿੱਚ, ਹਵਾਈ ਪੱਟੀਆਂ, ਭੂਮੀਗਤ ਬੰਕਰ, ਇੱਕ ਰਿਫਿਊਲਿੰਗ ਜਹਾਜ਼ ਅਤੇ ਈਰਾਨ ਦੇ F-14, F-5 ਅਤੇ AH-1 ਵਰਗੇ ਲੜਾਕੂ ਜਹਾਜ਼ਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਇਸ ਤੋਂ ਪਹਿਲਾਂ ਸਵੇਰੇ, ਇਜ਼ਰਾਈਲੀ ਹਵਾਈ ਸੈਨਾ ਨੇ ਐਤਵਾਰ ਦੇਰ ਰਾਤ ਈਰਾਨ ਦੇ ਸ਼ਾਹਰੂਦ ਵਿੱਚ ਇੱਕ ਬੈਲਿਸਟਿਕ ਮਿਜ਼ਾਈਲ ਇੰਜਣ ਬਣਾਉਣ ਵਾਲੀ ਫੈਕਟਰੀ ‘ਤੇ ਬੰਬਾਰੀ ਕੀਤੀ। ਇਹ ਜਗ੍ਹਾ ਇਜ਼ਰਾਈਲ ਤੋਂ ਲਗਭਗ 2000 ਕਿਲੋਮੀਟਰ ਦੂਰ ਹੈ। ਇਸ ਹਮਲੇ ਵਿੱਚ ਕਈ ਇੰਜਣ ਬਣਾਉਣ ਵਾਲੀਆਂ ਮਸ਼ੀਨਾਂ ਅਤੇ ਜ਼ਰੂਰੀ ਉਪਕਰਣ ਤਬਾਹ ਹੋ ਗਏ। ਇਸ ਤੋਂ ਇਲਾਵਾ, ਇਜ਼ਰਾਈਲ ਨੇ ਤਹਿਰਾਨ, ਕਰਮਾਨਸ਼ਾਹ ਅਤੇ ਹਮਦਾਨ ਵਿੱਚ ਵੀ ਹਵਾਈ ਹਮਲੇ ਕੀਤੇ।
🎯 IDF STRIKE 2,000KM AWAY: An IRGC surface-to-surface missile engine production site in Shahroud, Iran was struck.
The site was struck for its planetary mixers and critical machinery used in the production of engines for missiles launched by the Iranian regime toward Israel.… pic.twitter.com/GucJSdDtuv
— Israel Defense Forces (@IDF) June 22, 2025
ਇਜ਼ਰਾਈਲ ਨੇ 13 ਜੂਨ ਨੂੰ ਈਰਾਨ ‘ਤੇ ਵੱਡੇ ਹਮਲੇ ਕੀਤੇ, ਜਿਸ ਵਿੱਚ ਉਸ ਦੇ ਮਿਜ਼ਾਈਲ ਅਤੇ ਪ੍ਰਮਾਣੂ ਸਥਾਨਾਂ ਦੇ ਨਾਲ-ਨਾਲ ਫੌਜੀ ਅਧਿਕਾਰੀਆਂ ਅਤੇ ਪ੍ਰਮਾਣੂ ਵਿਗਿਆਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਉਦੋਂ ਤੋਂ, ਦੋਵਾਂ ਵਿਚਕਾਰ ਯੁੱਧ ਸ਼ੁਰੂ ਹੋ ਗਿਆ ਹੈ। ਅਮਰੀਕਾ ਵੀ ਐਤਵਾਰ ਨੂੰ ਇਸ ਵਿੱਚ ਸ਼ਾਮਲ ਹੋ ਗਿਆ ਜਦੋਂ ਉਸਨੇ ਲੜਾਕੂ ਜਹਾਜ਼ਾਂ ਦੁਆਰਾ ਬੰਕਰ-ਬਸਟਰ ਬੰਬਾਂ ਨਾਲ ਤਿੰਨ ਈਰਾਨੀ ਪ੍ਰਮਾਣੂ ਸਥਾਨਾਂ ‘ਤੇ ਹਮਲਾ ਕੀਤਾ।
ਈਰਾਨ-ਇਜ਼ਰਾਇਲ ਯੁੱਧ ਵਿਚਲੇ ਅਮਰੀਕਾ ਦੀ ENTRY
ਅਮਰੀਕਾ ਨੇ ਕੱਲ੍ਹ ਈਰਾਨ ਵਿੱਚ 3 ਪ੍ਰਮਾਣੂ ਠਿਕਾਣਿਆਂ ‘ਤੇ ਹਮਲਾ ਕਰਕੇ ਯੁੱਧ ਵਿੱਚ ਐਂਟਰੀ ਕੀਤੀ । ਇਹ ਠਿਕਾਣੇ ਫੋਰਡੋ, ਨਤਾਨਜ਼ ਅਤੇ ਇਸਫਹਾਨ ਸਨ। ਇਸ ਕਾਰਵਾਈ ਵਿੱਚ 7 ਬੀ-2 ਸਟੀਲਥ ਬੰਬਾਰਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਈਰਾਨ ਦੇ ਫੋਰਡੋ ਅਤੇ ਨਤਾਨਜ਼ ਪ੍ਰਮਾਣੂ ਠਿਕਾਣਿਆਂ ‘ਤੇ 13,608 ਕਿਲੋਗ੍ਰਾਮ ਭਾਰ ਵਾਲੇ ਬੰਕਰ ਬਸਟਰ ਬੰਬ ਸੁੱਟੇ।