ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਦੇਰ ਰਾਤ ਰਿਹਾਇਸ਼ੀ ਇਲਾਕੇ ‘ਚ ਸਾਂਭਰ ਵੜ੍ਹ ਗਿਆ ਹੈ। ਜਿਸ ਕਾਰਣ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਨੇ ਸਾਂਭਰ ਦੇ ਭੱਜਦੇ ਹੋਏ ਦੀ ਵੀਡੀਓ ਬਣਾਈ ਗਈ। ਜੋ ਕਿ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀ ਹੈ। ਲੋਕਾਂ ਨੇ ਸ਼ਹਿਰ ਦੀ ਟੀਮ ਅਤੇ ਜੰਗਲਾਤ ਵਿਭਾਗ ਦੀ ਟੀਮ ਨੂੰ ਸੂਚਿਤ ਕੀਤਾ।
ਜਾਣਕਾਰੀ ਅਨੁਸਾਰ ਭਗਵਾਨ ਵਾਲਮੀਕਿ ਚੌਕ ਦੇ ਨੇੜੇ ਤੋਂ ਸੈਦਾ ਗੇਟ ਰਿਹਾਇਸ਼ੀ ਖੇਤਰ ਵੱਲ ਇੱਕ ਸਾਂਭਰ ਆਇਆ। ਲੋਕਾਂ ਨੂੰ ਦੇਖ ਕੇ ਸਾਂਭਰ ਭੱਜ ਕੇ ਦੁਕਾਨ ਵਿੱਚ ਵੜ ਗਿਆ, ਜਿਸ ਬਾਰੇ ਲੋਕਾਂ ਨੇ ਸ਼ਹਿਰ ਦੀ ਟੀਮ ਅਤੇ ਜੰਗਲਾਤ ਵਿਭਾਗ ਦੀ ਟੀਮ ਨੂੰ ਸੂਚਿਤ ਕੀਤਾ, ਪਰ ਉਦੋਂ ਤੱਕ ਸਾਂਭਰ ਬਾਜ਼ਾਰਾਂ ਅਤੇ ਇਲਾਕੇ ਵਿੱਚ ਭੱਜ ਚੁੱਕਾ ਸੀ।
ਮਾਹਿਰਾਂ ਅਨੁਸਾਰ ਜੰਗਲਾਂ ਵਿੱਚ ਬਦਲਦੇ ਹਾਲਾਤ ਕਾਰਨ ਅਕਸਰ ਜਾਨਵਰ ਰਿਹਾਇਸ਼ੀ ਇਲਾਕਿਆਂ ਵੱਲ ਆ ਰਹੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਜੋਤੀ ਚੌਕ ਨੇੜੇ ਵੀ ਅਜਿਹਾ ਜਾਨਵਰ ਦੇਖਿਆ ਗਿਆ ਸੀ। ਰਾਹਤ ਦੀ ਗੱਲ ਇਹ ਰਹੀ ਕਿ ਸਾਂਬਰ ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਤੇ ਕੁਝ ਦੇਰ ਬਾਅਦ ਉਹ ਖੁਦ ਹੀ ਕਿਸੇ ਹੋਰ ਪਾਸੇ ਨਿਕਲ ਗਿਆ। ਜੰਗਲਾਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਜਾਨਵਰ ਦੇਖਣ ‘ਤੇ ਉਸ ਦੇ ਨੇੜੇ ਨਾ ਜਾਣ ਅਤੇ ਤੁਰੰਤ ਵਿਭਾਗ ਨੂੰ ਸੂਚਿਤ ਕਰਨ।



