ਜਲੰਧਰ ਵਿਚ ਪਹਿਲੀ ਵਾਰ ਮਹਿਲਾ ਪੁਲਸ ਕਮਿਸ਼ਨਰ ਨੇ ਅਹੁਦਾ ਸੰਭਾਲ ਲਿਆ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਪੁਲਸ ਵਿਚ ਵੱਡਾ ਫੇਰਬਦਲ ਹੋਇਆ, ਜਿਸ ਵਿਚ 9 ਜ਼ਿਲ੍ਹਿਆਂ ਦੇ SSP ਸਮੇਤ 21 ਪੁਲਸ ਅਫਸਰਾਂ ਦੀਆਂ ਬਦਲੀਆਂ ਹੋਈਆਂ। ਜਲੰਧਰ ਸੀ ਪੀ ਸਵਪਨ ਸ਼ਰਮਾ ਦਾ ਵੀ ਟਰਾਂਸਫਰ ਹੋ ਚੁੱਕਾ ਹੈ, ਹੁਣ ਉਨ੍ਹਾਂ ਦੀ ਥਾਂ ਨਵੇਂ CP ਧਨਪ੍ਰੀਤ ਕੌਰ ਨੇ ਅੱਜ ਜਲੰਧਰ ਦੇ ਨਵੇਂ ਪੁਲਸ ਕਮਿਸ਼ਨਰ ਵਜੋਂ ਅਹੁਤਾ ਸੰਭਾਲ ਲਿਆ ਹੈ।
ਬੀਤੇ ਦਿਨੀਂ ਹੋਏ ਟਰਾਂਸਫਰ
ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ 21 ਪੁਲਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ, ਜਿਸ ਵਿੱਚ 9 ਜ਼ਿਲ੍ਹਿਆਂ ਦੇ ਐਸਐਸਪੀ ਵੀ ਬਦਲੇ ਗਏ। ਇਸ ਦੌਰਾਨ ਜਲੰਧਰ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਥਾਂ ਲੁਧਿਆਣਾ ਦੀ ਆਈਪੀਐਸ ਧਨਪ੍ਰੀਤ ਕੌਰ ਨੂੰ ਨਿਯੁਕਤ ਕੀਤਾ ਗਿਆ।
ਸੂਚੀ ਜਾਰੀ ਹੋਣ ਤੋਂ ਬਾਅਦ, ਅੱਜ ਆਈਪੀਐਸ ਧਨਪ੍ਰੀਤ ਕੌਰ ਨੇ ਪੁਲਿਸ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ। ਇਸ ਦੇ ਨਾਲ ਹੀ ਧਨਪ੍ਰੀਤ ਕੌਰ ਜਲੰਧਰ ਦੀ ਪਹਿਲੀ ਮਹਿਲਾ ਪੁਲਿਸ ਕਮਿਸ਼ਨਰ ਬਣ ਗਈ ਹੈ। ਦਰਅਸਲ, ਪਿਛਲੇ 15 ਸਾਲਾਂ ਦੌਰਾਨ, ਸ਼ਹਿਰ ਦੇ 17 ਪੁਲਸ ਕਮਿਸ਼ਨਰਾਂ ਦਾ ਤਬਾਦਲਾ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਜਲੰਧਰ ਵਿੱਚ 2009 ਵਿੱਚ ਕਮਿਸ਼ਨਰੇਟ ਬਣਾਇਆ ਗਿਆ ਸੀ। ਇਸ ਦੌਰਾਨ, ਧਨਪ੍ਰੀਤ ਕੌਰ ਨੇ ਪੁਲਿਸ ਕਮਿਸ਼ਨਰ ਵਜੋਂ ਅਹੁਦਾ ਸੰਭਾਲਦੇ ਹੀ ਅਧਿਕਾਰੀਆਂ ਨਾਲ ਮੁਲਾਕਾਤਾਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਸ਼ਹਿਰ ਵਿੱਚ ਅਪਰਾਧ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸਬੰਧੀ ਸਖ਼ਤ ਹੁਕਮ ਜਾਰੀ ਕੀਤੇ ਗਏ।