ਖ਼ਬਰਿਸਤਾਨ ਨੈੱਟਵਰਕ: ਪੰਜਾਬੀ ਸਾਡੀ ਮਾਂ ਬੋਲੀ ਹੈ। ਇਹ ਸਿਰਫ਼ ਇੱਕ ਭਾਸ਼ਾ ਨਹੀਂ, ਸਗੋਂ ਸਾਡੀ ਵਿਰਸੇ ਤੇ ਸੱਭਿਆਚਾਰ ਦੀ ਪਛਾਣ ਦਾ ਹੈ। ਉੱਥੇ ਹੀ ਜਲੰਧਰ ਵਿੱਚ ਇੱਕ ਵਿਸ਼ਾਲ ‘ਮਾਂ-ਬੋਲੀ ਪੰਜਾਬੀ ਮਾਰਚ’ ਕੱਢਿਆ ਜਾ ਰਿਹਾ ਹੈ। ‘ਪੰਜਾਬੀ ਜਾਗ੍ਰਿਤੀ ਮੰਚ’ ਵੱਲੋਂ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਦੀਪਕ ਬਾਲੀ ਤੇ ਕੈਂਟ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਸਮੇਤ ਕਈ ਰਾਜਨੀਤਿਕ ਹਸਤੀਆਂ ਪਹੁੰਚ ਰਹੀਆਂ ਹਨ।
ਇਹ ਮਾਰਚ ਅੱਜ ਵੀਰਵਾਰ ਸਵੇਰੇ 10:30 ਵਜੇ ਲਾਇਲਪੁਰ ਖ਼ਾਲਸਾ ਸਕੂਲ (ਨਕੋਦਰ ਰੋਡ) ਤੋਂ ਸ਼ੁਰੂ ਹੋ ਕੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਜਾ ਕੇ ਸੰਪੰਨ ਹੋਵੇਗਾ। ਇਸ ਮਾਰਚ ਵਿੱਚ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਸਮੇਤ ਕਈ ਦਿੱਗਜ ਕਲਾਕਾਰ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ, ਜਿਨ੍ਹਾਂ ਦੇ ਨਾਲ ਕਈ ਹੋਰ ਨਾਮੀ ਗਾਇਕ ਵੀ ਪਹੁੰਚ ਰਹੇ ਹਨ।
ਇਸ ਦੇ ਮੱਦੇਨਜ਼ਰ ਜਲੰਧਰ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਇਸ ਦੌਰਾਨ ਸ਼ਹਿਰ ਦੇ ਕਈ ਰਸਤੇ ਪੂਰੀ ਤਰ੍ਹਾਂ ਬੰਦ ਰਹਿਣਗੇ। ਸ਼ਹਿਰ ਦੀ ਸੁਰੱਖਿਆ ਅਤੇ ਟ੍ਰੈਫਿਕ ਵਿਵਸਥਾ ਨੂੰ ਬਣਾਈ ਰੱਖਣ 150 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪ੍ਰਸ਼ਾਸਨ ਨੇ ਲੋਕਾਂ ਦੀ ਸਹੂਲਤ ਲਈ ਇੱਕ ਸੂਚੀ ਜਾਰੀ ਕੀਤੀ ਹੈ।
ਇਨ੍ਹਾਂ ਰੂਟਾਂ ‘ਤੇ ਟ੍ਰੈਫਿਕ ਰਹੇਗਾ ਡਾਇਵਰਟ
ਸ੍ਰੀ ਗੁਰੂ ਰਵਿਦਾਸ ਚੌਕ ਅਤੇ ਟੀ-ਪੁਆਇੰਟ ਖ਼ਾਲਸਾ ਸਕੂਲ, ਰੀਜੈਂਟ ਪਾਰਕ ਅਤੇ ਫੁੱਟਬਾਲ ਚੌਕ, ਨਕੋਦਰ ਚੌਕ ਅਤੇ ਗੁਰੂ ਨਾਨਕ ਮਿਸ਼ਨ ਚੌਕ, ਜੋਤੀ ਚੌਕ ਤੋਂ ਸਿਵਲ ਹਸਪਤਾਲ ਜਾਣ ਵਾਲੀ ਰੋਡ, ਬਸਤੀ ਅੱਡਾ, ਸ਼ੂਅ ਮਾਰਕੀਟ ਅਤੇ ਪਲਾਜ਼ਾ ਚੌਕ, ਪੀ.ਐਨ.ਬੀ. ਚੌਕ, ਪ੍ਰੈੱਸ ਕਲੱਬ ਚੌਕ ਅਤੇ ਨਾਮਦੇਵ ਚੌਕ, ਸਕਾਈਲਾਰਕ ਚੌਕ ਅਤੇ ਬੀ.ਐਮ.ਸੀ. ਚੌਕ (ਸੰਵਿਧਾਨ ਚੌਕ) ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਇਨ੍ਹਾਂ ਰਸਤਿਆਂ ਤੋਂ ਨਾ ਜਾਣ ਦੀ ਵਜਾਏ ਬਦਲਵੇਂ ਰੂਟ ਵਰਤਣ ਦੀ ਅਪੀਲ ਕੀਤੀ ਹੈ।