ਖਬਰਿਸਤਾਨ ਨੈੱਟਵਰਕ– ਜਲੰਧਰ ਵਿਚ ਟਾਵਰ ਇਨਕਲੇਵ ਦੇ ਬਾਹਰ ਅੱਜ ਲੋਕਾਂ ਨੇ ਕਈ ਦਿਨਾਂ ਤੋਂ ਘਰਾਂ ਵਿਚ ਪਾਣੀ ਨਾ ਆਉਣ ਨੂੰ ਲੈ ਕੇ ਜਾਮ ਲਾ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਹਨ ਤਾਂ ਸਾਰੇ ਪਹੁੰਚਦੇ ਹਨ ਪਰ ਹੁਣ ਸਾਡੀਆਂ ਸਮੱਸਿਆ ਨੂੰ ਹੱਲ ਕਰਨ ਲਈ ਕੋਈ ਵੀ ਮੌਕੇ ਤੇ ਨਹੀਂ ਪੁੱਜ ਰਿਹਾ।
ਇਹ ਧਰਨਾ ਪ੍ਰਦਰਸ਼ਨ ਡਾ. ਬੀ ਆਰ ਅੰਬੇਦਕਰ ਚੌਕ ਤੋਂ ਨਕੋਦਰ ਵੱਲ ਨੂੰ ਜਾਂਦੇ ਟੀ ਵੀ ਟਾਵਰ ਦੇ ਨੇੜੇ ਕੀਤਾ ਜਾ ਰਿਹਾ ਹੈ।
ਲੋਕਾਂ ਦਾ ਕਹਿਣਾ ਕਿ ਇਹ ਪਾਣੀ ਦੀ ਸਮੱਸਿਆ ਇਸ ਵਾਰ ਹੀ ਨਹੀਂ ਹਰ ਵਾਰ ਆਉਂਦੀ ਹੈ। ਉਥੇ ਹੀ ਪੁਲਸ ਵੀ ਮੌਕੇ ਉਤੇ ਪਹੁੰਚੀ ਹੈ, ਜਿਥੇ ਕਿ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੜਕ ‘ਤੇ ਲੱਗਾ ਭਾਰੀ ਜਾਮ
ਘਰਾਂ ਵਿਚ ਕਈ ਦਿਨਾਂ ਤੋਂ ਪਾਣੀ ਨਾ ਆਉਣ ਕਾਰਣ ਲੋਕਾਂ ਨੇ ਗੁੱਸੇ ਵਿਚ ਰੋਡ ਜਾਮ ਕਰ ਦਿੱਤਾ ਹੈ, ਜਿਸ ਕਾਰਣ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੇ ਕੌਂਸਲਰ ਮਨਜੀਤ ਕੌਰ ਨੂੰ ਇਸ ਸਬੰਧੀ ਲੋਕਾਂ ਨੇ ਸ਼ਿਕਾਇਤ ਦਿੱਤੀ ਹੈ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲ ਸਕਿਆ। ਲੋਕਾਂ ਦਾ ਕਹਿਣਾ ਹੈ ਕਿ ਇਕ ਮਹੀਨੇ ਤੋਂ ਪਾਣੀ ਦੀ ਸਪਲਾਈ ਨਹੀਂ ਹੋ ਰਹੀ। ਜਦੋਂ ਅਸੀਂ ਕੌਂਸਲਰ ਕੋਲ ਜਾਂਦੇ ਹਾਂ ਤਾਂ ਕਿਹਾ ਜਾਂਦਾ ਹੈ ਕਿ ਪਾਣੀ ਸਬੰਧੀ ਮੋਟਰ ਪਾਸ ਕਰਵਾਈ ਗਈ ਪਰ ਮੋਟਰ ਲਾਉਣ ਵਾਸਤੇ ਥਾਂ ਨਹੀਂ ਮਿਲ ਰਹੀ।