View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਜਲੰਧਰ ਹਾਈਟਸ’ ਤੋਂ ਬੀਤੇ ਦਿਨ ਇੱਕ ਬਹੁਤ ਹੀ ਮੰਦਭਾਗੀ ਅਤੇ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੈਂਬਰਿਜ ਸਕੂਲ ਵਿੱਚ ਪੜ੍ਹਨ ਵਾਲੀ 8ਵੀਂ ਜਮਾਤ ਦੀ ਇੱਕ 14 ਸਾਲਾ ਵਿਦਿਆਰਥਣ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੱਚੀ ਦੀ ਮੌਤ ਛੇਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਹੈ। ਜਿੱਥੇ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਮੰਨਿਆ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਪਰਿਵਾਰ ਵਾਲਿਆਂ ਨੇਦਾ ਇਲਜ਼ਾਮ ਹੈ ਕਿ ਇਹ ਖੁਦਕੁਸ਼ੀ ਨਹੀਂ ਹੈ। ਉੱਥੇ ਹੀ ਅੱਜ ਪਰਿਵਾਰ ਵੱਲੋਂ ਸਕੂਲ ਖਿਲਾਫ ਧਰਨਾ ਲਗਾਇਆ ਜਾ ਰਿਹਾ ਹੈ।

CCTV ਫੁਟੇਜ ਆਈ ਸਾਹਮਣੇ

ਘਟਨਾ ਦੇ ਸਬੰਧ ਵਿੱਚ ਸਕੂਲ ਦੇ ਬਾਹਰ ਦੀ ਇੱਕ ਸੀਸੀਟੀਵੀ (CCTV) ਫੁਟੇਜ ਸਾਹਮਣੇ ਆਈ ਹੈ। ਇਸ ਫੁਟੇਜ ਵਿੱਚ ਬੱਚੀ ਸਕੂਲ ਦੇ ਬਾਹਰ ਇਕੱਲੀ ਨਿਕਲਦੀ ਦਿਖਾਈ ਦੇ ਰਹੀ ਹੈ, ਜਿਸ ਤੋਂ ਬਾਅਦ ਉਹ ਇੱਕ ਆਟੋ ਵਿੱਚ ਸਵਾਰ ਹੋ ਕੇ ਚਲੀ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੀ ਇਸੇ ਆਟੋ ਰਾਹੀਂ ਜਲੰਧਰ ਹਾਈਟਸ ਪਹੁੰਚੀ ਸੀ।

ਪੰਜਾਬੀ ਬਾਗ ਦੀ ਰਹਿਣ ਵਾਲੀ 14 ਸਾਲਾ ਭੂਮਿਕਾ, ਜੋ ਬਾਰਾਦਰੀ ਸਥਿਤ ਕੈਂਬਰਿਜ ਸਕੂਲ ਦੀ ਵਿਦਿਆਰਥਣ ਸੀ, ਰੋਜ਼ਾਨਾ ਅਰਬਨ ਅਸਟੇਟ ਬ੍ਰਾਂਚ ਵਿੱਚ ਟੈਨਿਸ ਪ੍ਰੈਕਟਿਸ ਲਈ ਜਾਂਦੀ ਸੀ। ਸ਼ੁੱਕਰਵਾਰ ਨੂੰ ਉਸਦੀ ਮਾਂ ਉਸਨੂੰ ਸਕੂਲ ਛੱਡ ਕੇ ਆਈ ਸੀ, ਪਰ ਉਹ ਸ਼ਾਮ ਤੱਕ ਘਰ ਨਹੀਂ ਪਰਤੀ। ਬਾਅਦ ਵਿੱਚ ਉਸਦੀ ਦੇਹ ਜਲੰਧਰ ਹਾਈਟਸ ਦੇ ਐਫ-ਬਲਾਕ ਕੋਲੋਂ ਬਰਾਮਦ ਹੋਈ।

ਪਰਿਵਾਰ ਦੇ ਸਕੂਲ ‘ਤੇ ਚੁੱਕੇ ਸਵਾਲ

ਟੈਨਿਸ ਕਿੱਟ ਸਕੂਲ ‘ਚ ਕਿਵੇਂ ਰਹਿ ਗਈ? ਪਰਿਵਾਰ ਮੁਤਾਬਕ ਜੇਕਰ ਬੱਚੀ ਜਾਲੰਧਰ ਹਾਈਟਸ ਗਈ ਸੀ, ਤਾਂ ਉਸਦੀ ਟੈਨਿਸ ਕਿੱਟ ਸਕੂਲ ਦੇ ਗਰਾਊਂਡ ਵਿੱਚ ਹੀ ਕਿਉਂ ਪਈ ਮਿਲੀ? ਟੈਨਿਸ ਕੋਰਟ ਦੇ ਰਜਿਸਟਰ ਵਿੱਚ ਭੂਮਿਕਾ ਦੇ ਨਾਮ ਅੱਗੇ ‘ਪ੍ਰੈਜ਼ੈਂਟ’ (ਹਾਜ਼ਰ) ਲਿਖਿਆ ਹੋਇਆ ਹੈ। ਘਟਨਾ ਦੇ 6 ਘੰਟੇ ਬੀਤ ਜਾਣ ਦੇ ਬਾਵਜੂਦ ਸਕੂਲ ਵੱਲੋਂ ਸੀਸੀਟੀਵੀ ਫੁਟੇਜ ਦਿਖਾਉਣ ਵਿੱਚ ਟਾਲ-ਮਟੋਲ ਕੀਤੀ ਗਈ, ਜਿਸ ਕਾਰਨ ਪਰਿਵਾਰ ਦਾ ਸ਼ੱਕ ਹੋਰ ਡੂੰਘਾ ਹੋ ਗਿਆ ਹੈ।

ਪੁਲਿਸ ਦੀ ਕਾਰਵਾਈ

ਪੁਲਿਸ ਅਧਿਕਾਰੀਆਂ ਨੇ ਸ਼ੁਰੂਆਤੀ ਜਾਂਚ ਵਿੱਚ ਕਿਹਾ ਕਿ ਬੱਚੀ ਸਾਇੰਸ ਅਤੇ ਮੈਥ ਦੇ ਪੇਪਰ ਵਿੱਚ ਫੇਲ੍ਹ ਹੋ ਗਈ ਸੀ, ਜਿਸ ਕਾਰਨ ਉਸਨੇ ਜਾਲੰਧਰ ਹਾਈਟਸ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।

ਇਸ ਬਿਆਨ ‘ਤੇ ਭੜਕੇ ਪਰਿਵਾਰ ਨੇ ਪੁਲਿਸ ਨੂੰ ਘੇਰਦਿਆਂ ਕਿਹਾ ਕਿ ਅਜੇ ਤਾਂ ਪੇਪਰ ਚੱਲ ਰਹੇ ਹਨ, ਫਿਰ ਰਿਜ਼ਲਟ ਕਿੱਥੋਂ ਆ ਗਿਆ? ਉਨ੍ਹਾਂ ਸਿੱਧਾ ਸਵਾਲ ਕੀਤਾ ਕਿ ਜਿਸ ਬੱਚੀ ਨੂੰ ਉਹ ਸਕੂਲ ਦੇ ਅੰਦਰ ਛੱਡ ਕੇ ਆਏ ਸਨ, ਉਹ ਸਕੂਲ ਪ੍ਰਸ਼ਾਸਨ ਦੀ ਨੱਕ ਹੇਠੋਂ ਬਾਹਰ ਕਿਵੇਂ ਨਿਕਲ ਗਈ ਅਤੇ ਜਲੰਧਰ ਹਾਈਟਸ ਕਿਵੇਂ ਪਹੁੰਚੀ?

ਭੂਮਿਕਾ ਦੀ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ, ਜਿੱਥੇ ਡਾਕਟਰਾਂ ਦਾ ਪੈਨਲ ਪੋਸਟਮਾਰਟਮ ਕਰੇਗਾ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਸੀਸੀਟੀਵੀ ਕਬਜ਼ੇ ਵਿੱਚ ਲੈ ਲਈ ਗਈ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖਬਰਿਸਤਾਨ ਨੈੱਟਵਰਕ- ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਅਮਰਿੰਦਰ

|

|

|

ਸੋਮਵਾਰ, ੧੧ ਜੇਠ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਮਹਲਾ ੧ ਘਰੁ

|

|

|

ਵੀਰਵਾਰ, ੭ ਜੇਠ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਭਗਤ ਰਵਿਦਾਸ ਜੀ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਕੰਟਰੈਕਟ ਵਰਕਰਜ਼ ਯੂਨੀਅਨ

|

|

|

ਮੰਗਲਵਾਰ, ੨੯ ਵੈਸਾਖ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਮਹਲਾ ੫ ॥

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ