View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਹੋਲੀ ਦੇ ਪਵਿੱਤਰ ਤਿਉਹਾਰ ਮੌਕੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਦੇ ਨਿਵਾਸ ‘ਤੇ ਪਾਰਟੀ ਆਗੂਆਂ ਅਤੇ ਸਮਰਥਕਾਂ ਨਾਲ ਰਵਾਇਤੀ ਅੰਦਾਜ਼ ਵਿੱਚ ਹੋਲੀ ਮਨਾਈ। ਰੰਗ, ਗੁਲਾਲ ਅਤੇ ਢੋਲ-ਧਮੱਕੇ ਨਾਲ ਪੂਰਾ ਮਾਹੌਲ ਖ਼ੁਸ਼ੀ ਵਿੱਚ ਰੰਗਿਆ ਹੋਇਆ ਸੀ।

ਸਵੇਰ ਤੋਂ ਹੀ ਮਨੀਸ਼ ਸਿਸੋਦੀਆ ਦੇ ਘਰ ਵਰਕਰਾਂ ਦੀ ਭੀੜ ਜੁੜਨੀ ਸ਼ੁਰੂ ਹੋ ਗਈ ਸੀ। ਅਰਵਿੰਦ ਕੇਜਰੀਵਾਲ ਦੇ ਪਹੁੰਚਣ ‘ਤੇ ‘ਭਾਰਤ ਮਾਤਾ ਦੀ ਜੈ’ ਅਤੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਆਗੂਆਂ ਅਤੇ ਵਰਕਰਾਂ ਨੇ ਇੱਕ-ਦੂਜੇ ਨੂੰ ਗੁਲਾਲ ਲਗਾ ਕੇ ਹੋਲੀ ਦੀਆਂ ਮੁਬਾਰਕਾਂ ਦਿੱਤੀਆਂ।

ਦੀਪਕ ਬਾਲੀ ਵੀ ਸਨ ਮੌਜੂਦ

ਇਸ ਮੌਕੇ ਪੰਜਾਬ ‘ਆਪ’ ਦੇ ਜਨਰਲ ਸਕੱਤਰ ਅਤੇ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਸਲਾਹਕਾਰ ਦੀਪਕ ਬਾਲੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਗੁਲਾਲ ਲਗਾ ਕੇ ਹੋਲੀ ਦੀ ਵਧਾਈ ਦਿੱਤੀ।ਦੀਪਕ ਬਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਤਿਉਹਾਰ ਸਿਰਫ਼ ਰੰਗਾਂ ਦਾ ਨਹੀਂ, ਸਗੋਂ ਸੱਚਾਈ ਅਤੇ ਸੰਘਰਸ਼ ਦੀ ਜਿੱਤ ਦਾ ਪ੍ਰਤੀਕ ਹੈ।

ਉਨ੍ਹਾਂ ਕਿਹਾ ਪਾਰਟੀ ਦੇ ਆਗੂਆਂ ਨੇ ਔਖੇ ਹਾਲਾਤਾਂ ਦਾ ਡਟ ਕੇ ਸਾਹਮਣਾ ਕੀਤਾ ਹੈ। ਸਾਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ, ਪਰ ਜਨਤਾ ਦਾ ਵਿਸ਼ਵਾਸ ਅਤੇ ਸੱਚ ਦੀ ਤਾਕਤ ਹਮੇਸ਼ਾ ਸਾਡੇ ਨਾਲ ਰਹੀ। ਇਹ ਹੋਲੀ ਇਮਾਨਦਾਰੀ ਦੀ ਬੇਈਮਾਨੀ ‘ਤੇ ਜਿੱਤ ਨੂੰ ਸਮਰਪਿਤ ਹੈ। ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ ਅਤੇ ਸਿਸੋਦੀਆ ਦੀ ‘ਕੱਟੜ ਇਮਾਨਦਾਰੀ’ ਦਾ ਰੰਗ ਇੰਨਾ ਪੱਕਾ ਹੈ ਕਿ ਕੋਈ ਵੀ ਸਾਜ਼ਿਸ਼ ਇਸ ਨੂੰ ਫਿੱਕਾ ਨਹੀਂ ਕਰ ਸਕਦੀ। ਉਨ੍ਹਾਂ ਦੁਹਰਾਇਆ ਕਿ ਆਮ ਆਦਮੀ ਪਾਰਟੀ ਸਿੱਖਿਆ, ਸਿਹਤ ਅਤੇ ਬਿਜਲੀ-ਪਾਣੀ ਵਰਗੇ ਲੋਕਹਿਤ ਦੇ ਮੁੱਦਿਆਂ ਲਈ ਹਮੇਸ਼ਾ ਵਚਨਬੱਧ ਰਹੇਗੀ।

ਉਤਸ਼ਾਹ ਭਰਿਆ ਮਾਹੌਲ

ਪ੍ਰੋਗਰਾਮ ਦੌਰਾਨ ਵਰਕਰ ਢੋਲ ਦੀ ਥਾਪ ‘ਤੇ ਨੱਚਦੇ-ਗਾਉਂਦੇ ਰਹੇ। ਦੇਸ਼ ਭਗਤੀ ਦੇ ਗੀਤਾਂ ਅਤੇ ਪਾਰਟੀ ਦੇ ਨਾਅਰਿਆਂ ਵਿਚਕਾਰ ਸਾਰੇ ਆਗੂ ਗੁਲਾਲ ਨਾਲ ਰੰਗੇ ਹੋਏ ਨਜ਼ਰ ਆਏ। ਅੰਤ ਵਿੱਚ ਸਾਰਿਆਂ ਨੇ ਆਪਸੀ ਭਾਈਚਾਰੇ ਅਤੇ ਜਨਸੇਵਾ ਦੇ ਸੰਕਲਪ ਨਾਲ ਇਸ ਉਤਸਵ ਦੀ ਸਮਾਪਤੀ ਕੀਤੀ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਤੋਂ ਇੱਕ ਮੰਦਭਾਗੀ ਘਟਨਾ

|

|

|

ਖ਼ਬਰਿਸਤਾਨ ਨੈੱਟਵਰਕ: ਤਰਨਤਾਰਨ ‘ਚ ਸਰਪੰਚ ਕਤਲ ਮਾਮਲੇ ‘ਚ ਪੁਲਿਸ ਨੇ

|

|

|

ਖ਼ਬਰਿਸਤਾਨ ਨੈੱਟਵਰਕ: ਅੰਮ੍ਰਿਤਸਰ ਵਿੱਚ ਅੱਜ ਇੱਕ ਅਜੀਬ-ਗਰੀਬ ਘਟਨਾ ਦੇਖਣ ਨੂੰ

|

|

|

ਖ਼ਬਰਿਸਤਾਨ ਨੈੱਟਵਰਕ:ਸਾਲ ਦੇ ਪਹਿਲੇ ਚੰਦਰ ਗ੍ਰਹਿਣ ਦੇ ਲੱਗਣ ਵਿੱਚ ਹੁਣ

|

|

|

ਖ਼ਬਰਿਸਤਾਨ ਨੈੱਟਵਰਕ: ਅਮਰੀਕਾ-ਇਜ਼ਰਾਈਲ ਦੇ ਹਮਲਿਆਂ ਅਤੇ ਜਾਰੀ ਜੰਗ ਦੇ ਦਰਮਿਆਨ

|

|

|

ਖਬਰਿਸਤਾਨ ਨੈੱਟਵਰਕ- ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚਾਲੇ ਜੰਗ ਦਾ ਅੱਜ ਚੌਥਾ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ