ਲੁਧਿਆਣਾ ਸਥਿਤ ਕਲਿਆਣ ਜਵੈਲਰਜ਼ ਨੂੰ ਫੋਰਮ ਨੇ ਭਾਰੀ ਜੁਰਮਾਨਾ ਲਗਾਇਆ ਹੈ। ਕਲਿਆਣ ਜਵੈਲਰਜ਼ ‘ਤੇ 18 ਕੈਰੇਟ ਦੇ ਗਹਿਣਿਆਂ ਨੂੰ 22 ਕੈਰੇਟ ਦੇ ਦੱਸ ਕੇ ਵੇਚਣ ਦਾ ਦੋਸ਼ ਹੈ। ਇਸੇ ਦੋਸ਼ ਹੇਠ ਫਰਮ ਨੇ ਕਲਿਆਣ ਜਵੈਲਰਜ਼ ਨੂੰ ₹1 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਡਾਬਾ ਦੇ ਰਹਿਣ ਵਾਲੇ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਮਾਤਾ ਨਾਲ ਕਲਿਆਣ ਜਵੈਲਰਜ਼ ਤੋਂ ਗਹਿਣੇ ਖਰੀਦੇ ਸਨ। ਉਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਸ਼ੋਅਰੂਮ ਨੇ ਇਸ ‘ਤੇ 22 ਕੈਰੇਟ ਦਾ ਲੇਬਲ ਲਗਾਇਆ ਸੀ, ਪਰ ਇਸ ‘ਤੇ ਹਾਲਮਾਰਕ ਸਟੈਂਪ ਨਹੀਂ ਸੀ। ਜਦੋਂ ਉਨ੍ਹਾਂ ਨੇ ਇੱਕ ਬਾਹਰੀ ਲੈਬ ਵਿੱਚ ਇਸਦੀ ਜਾਂਚ ਕਰਵਾਈ, ਤਾਂ ਇਹ 18 ਕੈਰੇਟ ਦਾ ਪਾਇਆ ਗਿਆ। ਜਦ ਸ਼ੋਅਰੂਮ ਨੂੰ ਇਸਦੀ ਰਿਪੋਰਟ ਕੀਤੀ ਗਈ , ਤਾਂ ਉਨ੍ਹਾਂ ਨੇ ਕੋਈ ਸੁਣਵਾਈ ਨਹੀਂ ਕੀਤੀ।
ਹਾਲਾਂਕਿ ਸ਼ੋਅਰੂਮ ਨੇ ਦਲੀਲ ਦਿੱਤੀ ਕਿ ਇਹ ਪੋਲਕੀ ਗਹਿਣੇ ਸਨ, ਜਿਸ ਲਈ ਹਾਲਮਾਰਕ ਦੀ ਲੋੜ ਨਹੀਂ ਹੁੰਦੀ। ਇਸ ਤੋਂ ਇਲਾਵਾ, ਗਾਹਕ ਨੂੰ ਖਰੀਦ ਦੇ ਸਮੇਂ ਇਸ ਬਾਰੇ ਸੂਚਿਤ ਕੀਤਾ ਗਿਆ ਸੀ। ਹਾਲਾਂਕਿ, ਫੋਰਮ ਨੇ ਅਸਹਿਮਤੀ ਪ੍ਰਗਟ ਕੀਤੀ ਅਤੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੁਆਵਜ਼ਾ ਇੱਕ ਮਹੀਨੇ ਦੇ ਅੰਦਰ ਅਦਾ ਨਹੀਂ ਕੀਤਾ ਗਿਆ ਤਾਂ 8% ਵਿਆਜ ਦੇ ਨਾਲ ਵਸੂਲੀ ਦੀ ਚੇਤਾਵਨੀ ਦਿੱਤੀ।