ਖਬਰਿਸਤਾਨ ਨੈੱਟਵਰਕ- ਜਲੰਧਰ ਦੇ ਫਿਲੌਰ ਵਿੱਚ ਇੱਕ ਮੰਦਭਾਗੀ ਘਟਨਾ ਵਾਪਰ ਗਈ, ਜਿਥੇ ਕਿ ਟਰੇਨ ਦੀ ਛੱਤ ਉਤੇ ਚੜ੍ਹਿਆ ਵਿਅਕਤੀ ਹਾਈਟੈਨਸ਼ਨ ਤਾਰਾਂ ਦੀ ਲਪੇਟ ਵਿਚ ਆ ਗਿਆ। ਇਸ ਤੋੋਂ ਬਾਅਦ ਵਿਅਕਤੀ ਜ਼ਿੰਦਾ ਸੜ ਗਿਆ।
ਫਿਲੌਰ ਰੇਲਵੇ ਸਟੇਸ਼ਨ ਦੀ ਘਟਨਾ
ਮ੍ਰਿਤਕ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਜਾਣਕਾਰੀ ਮਿਲਣ ਉਤੇ ਰੇਲਵੇ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ, ਜੋ ਕਿ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਵਿਅਕਤੀ ਰੇਲਗੱਡੀ ਵਿੱਚ ਕਿਵੇਂ ਚੜ੍ਹਿਆ ਅਤੇ ਉਹ ਕੀ ਕਰ ਰਿਹਾ ਸੀ ਤੇ ਉਸ ਨੇ ਕਿਥੇ ਜਾਣਾ ਸੀ। ਇਹ ਘਟਨਾ ਫਿਲੌਰ ਰੇਲਵੇ ਸਟੇਸ਼ਨ ਦੀ ਹੈ।