ਖਬਰਿਸਤਾਨ ਨੈੱਟਵਰਕ- ਲੁਧਿਆਣਾ ਵੈਸਟ ਜ਼ਿਮਨੀ ਚੋਣਾਂ ਦੇ ਫਾਈਨਲ ਨਤੀਜੇ ਆ ਚੁੱਕੇ ਹਨ। ਜਿਸ ਵਿਚ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਨੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਨੀਟੂ ਸ਼ਟਰਾਂ ਵਾਲਾ ਦੀ ਗੱਲ ਕਰੀਏ ਤਾਂ ਵੋਟਾਂ ਵਿਚ ਲਗਾਤਾਰ ਹਾਰਦਾ ਆਇਆ ਨੀਟੂ ਸ਼ਟਰਾਂ ਵਾਲਾ ਨੇ ਆਪਣੀ ਹਾਰ ਦਾ ਸਿਲਸਿਲਾ ਬਾਦਸਤੂਰ ਜਾਰੀ ਰੱਖਿਆ ਹੈ।
ਨੋਟਾ ਤੋਂ ਵੀ ਹਾਰਿਆ ਨੀਟੂ
ਲੁਧਿਆਣਾ ਦੀ ਇਸ ਉਪ ਚੋਣ ਵਿਚ ਜਿਥੇ ਸੰਜੀਵ ਅਰੋੜਾ ਨੇ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਦੇ ਫਰਕ ਨਾਲ ਹਰਾਇਆ, ਉਥੇ ਹੀ ਨੀਟੂ ਸ਼ਟਰਾਂ ਵਾਲਾ ਨੋਟਾ ਬਟਨ ਤੋਂ ਵੀ ਹਾਰ ਗਿਆ ਨੀਟੂ ਨੂੰ ਮਹਿਜ਼ 112 ਵੋਟਾਂ ਹੀ ਮਿਲੀਆਂ ਜਦਕਿ ਨੋਟਾ ਨੂੰ 793 ਵੋਟਾਂ ਪਈਆਂ।
ਫਾਈਨਲ ਨਤੀਜੇ
ਪੱਛਮੀ ਚੋਣ ਵਿਚ ਆਪ ਦੇ ਸੰਜੀਵ ਅਰੋੜਾ ਨੂੰ 35,179, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 24,542, ਭਾਜਪਾ ਦੇ ਜੀਵਨ ਗੁਪਤਾ ਨੂੰ 20,323 ਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ ਮਹਿਜ਼ 8,203 ਵੋਟਾਂ ਹਾਸਲ ਹੋਈਆਂ।
ਕੇਜਰੀਵਾਲ ਜਾ ਸਕਦੇ ਰਾਜ ਸਭਾ
ਸੂਬੇ ਵਿੱਚ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ (ਆਪ) ਨੇ ਇੱਥੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਮੈਦਾਨ ਵਿੱਚ ਉਤਾਰਿਆ ਸੀ। ਹੁਣ ਚਰਚਾ ਹੈ ਕਿ ਅਰੋੜਾ ਚੋਣ ਜਿੱਤ ਗਏ ਹਨ ਤਾਂ ਕੀ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਨ੍ਹਾਂ ਦੀ ਜਗ੍ਹਾ ਰਾਜ ਸਭਾ ਜਾਣਗੇ?
ਕਾਂਗਰਸ ਨੇ ਇਸ ਸੀਟ ਤੋਂ 2 ਵਾਰ ਜੇਤੂ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮੈਦਾਨ ਵਿੱਚ ਉਤਾਰਿਆ ਸੀ। ਇਸ ਦੇ ਨਾਲ ਹੀ ਉਪਕਾਰ ਸਿੰਘ ਘੁੰਮਣ ਅਕਾਲੀ ਦਲ ਤੋਂ ਅਤੇ ਜੀਵਨ ਗੁਪਤਾ ਭਾਜਪਾ ਦੀ ਟਿਕਟ ‘ਤੇ ਚੋਣ ਲੜੀ ।
‘ਆਪ’ ਉਮੀਦਵਾਰ ਗੁਰਪ੍ਰੀਤ ਗੋਗੀ ਨੇ 2022 ਵਿੱਚ ਇਹ ਲੁਧਿਆਣਾ ਪੱਛਮੀ ਸੀਟ ਜਿੱਤੀ ਸੀ। ਹਾਲਾਂਕਿ, ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਇੱਥੇ ਲੁਧਿਆਣਾ ਵੈਸਟ ਦੀ ਸੀਟ ਖਾਲੀ ਸੀ।