ਖਬਰਿਸਤਾਨ ਨੈੱਟਵਰਕ – ਅੰਮ੍ਰਿਤਸਰ ਵਿੱਚ ਇੱਕ ਨਵੀਂ ਨਕੋਰ ਥਾਰ ਨੂੰ ਅਚਾਨਕ ਅੱਗ ਲੱਗ ਗਈ। ਇਹ ਘਟਨਾ ਕੰਪਨੀ ਬਾਗ ਨੇੜੇ ਵਾਪਰੀ, ਜਿੱਥੇ ਜੰਮੂ ਤੋਂ ਤਿੰਨ ਨੌਜਵਾਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਸਨ।
ਵਿਚ 3 ਲੋਕ ਸਨ ਸਵਾਰ
@anandmahindra @MahindraRise @ShivrattanDhil1 owner of the Thar purchased 20 days ago from JK alleged that suddenly comes under fire due to leakage in oil tank. The incident happened in Amritsar on today (18.3.2025) pic.twitter.com/g71vR6RnSl
— I.S.Gill (People’s Voice) (@isgill86866) March 18, 2025
ਜੰਮੂ ਦੇ ਰਹਿਣ ਵਾਲੇ ਸੰਜੀਤ ਕੁਮਾਰ ਫੌਜ ਵਿੱਚ ਤਾਇਨਾਤ ਹਨ ਅਤੇ ਆਪਣੇ ਦੋ ਦੋਸਤਾਂ ਨਾਲ ਅੰਮ੍ਰਿਤਸਰ ਆਏ ਸਨ। ਜਿਵੇਂ ਹੀ ਥਾਰ ਕੰਪਨੀ ਬਾਗ ਨੇੜੇ ਪਹੁੰਚੀ, ਅਚਾਨਕ ਇਸ ਵਿੱਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਥਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।
15 ਦਿਨ ਪਹਿਲਾਂ ਹੀ ਖਰੀਦੀ ਸੀ ਥਾਰ
ਥਾਰ ਦੇ ਮਾਲਕ ਨੇ ਕਿਹਾ ਕਿ ਉਸ ਨੇ ਇਹ ਗੱਡੀ ਸਿਰਫ਼ 15 ਦਿਨ ਪਹਿਲਾਂ ਹੀ ਖਰੀਦੀ ਸੀ। ਜਿਵੇਂ ਹੀ ਥਾਰ ਨੂੰ ਅੱਗ ਲੱਗੀ, ਤਿੰਨੋਂ ਨੌਜਵਾਨ ਤੁਰੰਤ ਬਾਹਰ ਨਿਕਲ ਆਏ ਅਤੇ ਆਪਣੀ ਜਾਨ ਬਚਾਈ। ਮਾਲਕ ਦੇ ਅਨੁਸਾਰ, ਜੇਕਰ ਉਸਦਾ ਪਰਿਵਾਰ ਉਸਦੇ ਨਾਲ ਹੁੰਦਾ ਤਾਂ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ।
ਪੁਲਸ ਅਤੇ ਫਾਇਰ ਬ੍ਰਿਗੇਡ ਮੌਕੇ ਤੇ
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਸਿਰਫ਼ ਵਾਹਨ ਨੂੰ ਨੁਕਸਾਨ ਪਹੁੰਚਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।