ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਪ੍ਰਸਿੱਧ NHS ਹਸਪਤਾਲ, ਜੋ ਆਪਣੀਆਂ ਬਿਹਤਰੀਨ ਸਿਹਤ ਸੇਵਾਵਾਂ ਲਈ ਜਾਣਿਆ ਜਾਂਦਾ ਹੈ, ਵੱਲੋਂ ਆਪਣੇ ਨਵੇਂ ਖੁੱਲ੍ਹੇ ‘ਕਪੂਰਥਲਾ ਓਪੀਡੀ ਸੈਂਟਰ’ ਵਿਖੇ ਭਲਕੇ, 7 ਫਰਵਰੀ 2026 ਨੂੰ ਇੱਕ ਵਿਸ਼ੇਸ਼ ਮੁਫ਼ਤ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਨਕੋਦਰ ਚੌਕ, ਸੁਲਤਾਨਪੁਰ ਰੋਡ ਸਥਿਤ ਸੈਂਟਰ ਵਿੱਚ ਲਗਾਇਆ ਜਾਵੇਗਾ।

ਮਰੀਜ਼ਾਂ ਨੂੰ ਮਿਲਣਗੀਆਂ ਵਿਸ਼ੇਸ਼ ਸਹੂਲਤਾਂ
ਇਸ ਕੈਂਪ ਦੌਰਾਨ ਮਰੀਜ਼ਾਂ ਨੂੰ ਸੁਪਰ-ਸਪੈਸ਼ਲਿਸਟ ਡਾਕਟਰਾਂ ਵੱਲੋਂ ਮੁਫ਼ਤ ਸਲਾਹ ਦਿੱਤੀ ਜਾਵੇਗੀ। ਬਲੱਡ ਪ੍ਰੈਸ਼ਰ, ਸ਼ੂਗਰ, ਹੱਡੀਆਂ ਦੀ ਮਜ਼ਬੂਤੀ (BMD) ਅਤੇ ਈਸੀਜੀ (ECG) ਦੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਣਗੇ। ਖੂਨ ਦੀਆਂ ਹੋਰ ਜਾਂਚਾਂ (Lab Tests) ‘ਤੇ 20% ਦੀ ਵਿਸ਼ੇਸ਼ ਛੂਟ ਦਿੱਤੀ ਜਾਵੇਗੀ। ਡਾਕਟਰੀ ਸਲਾਹ ਅਨੁਸਾਰ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ।
ਮਾਹਿਰ ਡਾਕਟਰਾਂ ਦੀ ਟੀਮ ਰਹੇਗੀ ਮੌਜੂਦ

ਕੈਂਪ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਦੇਣਗੇ,
ਡਾ. ਸੰਦੀਪ ਗੋਇਲ (ਸੀਨੀਅਰ ਨਿਊਰੋਲੋਜਿਸਟ)
ਡਾ. ਸ਼ੁਭਾਂਗ ਅਗਰਵਾਲ (ਸੀਨੀਅਰ ਹੱਡੀ ਰੋਗ ਮਾਹਿਰ)
ਡਾ. ਨਵੀਨ ਚਿਤਕਾਰਾ (ਸੀਨੀਅਰ ਨਿਊਰੋ ਅਤੇ ਸਪਾਈਨ ਸਰਜਨ) ਤੋਂ ਇਲਾਵਾ ਦਿਲ, ਕਿਡਨੀ, ਪੇਟ ਅਤੇ ਮਹਿਲਾ ਰੋਗਾਂ ਦੇ ਮਾਹਿਰ ਵੀ ਮੌਜੂਦ ਰਹਿਣਗੇ।
ਹਸਪਤਾਲ ਦੇ ਡਾਇਰੈਕਟਰਾਂ ਨੇ ਦੱਸਿਆ ਕਿ ਇਸ ਓਪੀਡੀ ਸੈਂਟਰ ਦਾ ਮਕਸਦ ਕਪੂਰਥਲਾ ਅਤੇ ਆਸ-ਪਾਸ ਦੇ ਪੇਂਡੂ ਇਲਾਕਿਆਂ ਦੇ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਇਲਾਜ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਅਕਸਰ ਲੋਕ ਦੂਰ ਹੋਣ ਕਾਰਨ ਵੱਡੇ ਹਸਪਤਾਲਾਂ ਤੱਕ ਨਹੀਂ ਪਹੁੰਚ ਪਾਉਂਦੇ, ਇਸ ਲਈ ਇਹ ਸੈਂਟਰ ਅਤੇ ਕੈਂਪ ਉਨ੍ਹਾਂ ਲਈ ਮਦਦਗਾਰ ਸਾਬਤ ਹੋਣਗੇ।