ਖਬਰਿਸਤਾਨ ਨੈੱਟਵਰਕ– ਪਾਕਿਸਤਾਨ ਦੀਆਂ ਕਾਇਰਾਨਾ ਹਰਕਤਾਂ ਲਗਾਤਾਰ ਜਾਰੀ ਹਨ। ਹੁਣ ਫਿਰੋਜ਼ਪੁਰ ਦੀ ਸਰਹੱਦ ਪਿੰਡ ਹੁਸੈਨੀਵਾਲਾ ਵਿਚ ਪਾਕਿਸਤਾਨੀ ਗੁਬਾਰਾ ਦਿਖਾਈ ਦਿੱਤਾ ਹੈ। ਇਹ ਗੁਬਾਰਾ ਹਰੇ ਰੰਗ ਦਾ ਦੱਸਿਆ ਜਾ ਰਿਹਾ ਹੈ, ਜੋ ਕਿ ਥੋੜ੍ਹ ਦੇਰ ਬਾਅਦ ਹੀ ਵਾਪਸ ਉਸ ਪਾਸੇ ਚਲਾ ਗਿਆ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਲੋਂ ਪਹਿਲਾਂ ਭਾਰਤ ਵੱਲ਼ ਕਈ ਡਰੋਨ ਹਮਲੇ ਵੀ ਕੀਤੇ ਗਏ ਸਨ, ਜਿਸ ਨੂੰ ਭਾਰਤ ਦੀਆਂ ਏਅਰ ਡਿਫੈਂਸ ਸਿਸਟਮਾਂ ਨੇ ਹਵਾ ਵਿਚ ਹੀ ਤਬਾਹ ਕੀਤਾ।
ਆਪ੍ਰੇਸ਼ਨ ਸਿੰਦੂਰ ਅਜੇ ਵੀ ਜਾਰੀ
ਤੁਹਾਨੂੰ ਦੱਸ ਦੇਈਏ ਕਿ 10 ਮਈ ਨੂੰ ਜੰਗਬੰਦੀ ਤੋਂ ਬਾਅਦ, ਭਾਰਤੀ ਹਵਾਈ ਸੈਨਾ ਨੇ ਆਪ੍ਰੇਸ਼ਨ ਸਿੰਦੂਰ ਬਾਰੇ ਇੱਕ ਵੱਡਾ ਬਿਆਨ ਦਿੱਤਾ ਸੀ। ਹਵਾਈ ਸੈਨਾ ਨੇ ਕਿਹਾ ਸੀ ਕਿ ਅਸੀਂ ਆਪ੍ਰੇਸ਼ਨ ਸਿੰਦੂਰ ਦੇ ਟੀਚੇ ਪ੍ਰਾਪਤ ਕਰ ਲਏ ਹਨ। ਇਹ ਆਪ੍ਰੇਸ਼ਨ ਅਜੇ ਵੀ ਜਾਰੀ ਹੈ। ਸਮਾਂ ਆਉਣ ‘ਤੇ ਅਸੀਂ ਜਾਣਕਾਰੀ ਦੇਵਾਂਗੇ। ਇਸ ਦੇ ਨਾਲ ਹੀ, ਹਵਾਈ ਸੈਨਾ ਨੇ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ।