View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖਬਰਿਸਤਾਨ ਨੈੱਟਵਰਕ-  ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਨੇ ਮਿਸ ਵਰਲਡ 2025 ਦਾ ਤਾਜ ਜਿੱਤ ਲਿਆ ਹੈ। ਹੈਦਰਾਬਾਦ ਵਿਚ ਹੋਏ ਗ੍ਰੈਂਡ ਫਿਨਾਲੇ ਵਿਚ ਓਪਲ ਸੁਚਾਤਾ ਚੁਆਂਗਸਰੀ ਨੇ ਇਹ ਖਿਤਾਬ ਆਪਣੇ ਨਾਂਅ ਕੀਤਾ। ਇਸ ਦੇ ਨਾਲ ਹੀ ਇਥੋਪੀਆ ਦੀ ਹੈਸੇਟ ਡੇਰੇਜੇ ਐਡਮਸੂ ਮਿਸ ਵਰਲਡ 2025 ਦੀ ਉਪ ਜੇਤੂ ਰਹੀ। ਓਪਲ ਸੁਚਾਤਾ ਨੇ 72ਵੀਂ ਮਿਸ ਵਰਲਡ ਦੀ ਟਾਈਟਲ ਆਪਣੇ ਨਾਮ ਕੀਤੀ ਹੈ।

31 ਮਈ ਨੂੰ ਤੇਲੰਗਾਨਾ ਦੇ ਹਾਈਟੈਕਸ ਪ੍ਰਦਰਸ਼ਨੀ ਕੇਂਦਰ ਵਿੱਚ ਹੋਏ ਫਾਈਨਲ ਸ਼ੋਅ ਵਿੱਚ ਓਪਲ ਸੁਚਾਤਾ ਚੁਆਂਗਸਰੀ ਨੂੰ ਮਿਸ ਵਰਲਡ 2024, ਕ੍ਰਿਸਟੀਨਾ ਪਿਸਜ਼ਕੋਵਾ ਨੇ ਤਾਜ ਪਹਿਨਾਇਆ। ਓਪਲ ਨੇ ਇਥਿਓਪੀਆ, ਪੋਲੈਂਡ ਅਤੇ ਮਾਰਟਿਨਿਕ ਦੇ ਮੁਕਾਬਲਾਕਾਰਾਂ ਨੂੰ ਹਰਾ ਕੇ ਜਿੱਤ ਦਰਜ ਕੀਤੀ।

ਭਾਰਤ ਦੀ ਨੰਦਿਨੀ ਗੁਪਤਾ ਟਾਪ 8 ‘ਚੋਂ ਹੋਈ ਬਾਹਰ

ਭਾਰਤ ਦੀ ਮੇਜ਼ਬਾਨੀ ਕਰ ਰਹੀ 21 ਸਾਲਾ ਨੰਦਿਨੀ ਗੁਪਤਾ ਵੀ ਮਿਸ ਵਰਲਡ 2025 ਦਾ ਹਿੱਸਾ ਰਹੀ। ਉਹ ਰਾਜਸਥਾਨ ਦੇ ਕੋਟਾ ਸ਼ਹਿਰ ਨਾਲ ਸਬੰਧਤ ਹੈ। ਹਾਲਾਂਕਿ ਉਹ ਛੋਟੇ ਸ਼ਹਿਰ ਤੋਂ ਸੀ ਪਰ ਉਨ੍ਹਾਂ ਦੇ ਸੁਪਨੇ ਹਮੇਸ਼ਾ ਵੱਡੇ ਰਹੇ। ਨੰਦਿਨੀ ਨੇ 2023 ਵਿੱਚ ਫੇਮੀਨਾ ਮਿਸ ਇੰਡੀਆ ਵਰਲਡ ਦਾ ਖ਼ਿਤਾਬ ਜਿੱਤਿਆ ਸੀ। ਉਸ ਨੇ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੈ ਅਤੇ ਪਬਲਿਕ ਸਪੀਕਿੰਗ ਵਿੱਚ ਮਾਹਰ ਹੈ।

ਓਪਲ ਸੁਚਾਤਾ ਚੁਆਂਗਸਰੀ ਬਾਰੇ?

ਓਪਲ ਸੁਚਾਤਾ ਚੁਆਂਗਸਰੀ ਦਾ ਫੁਕੇਟ ਵਿੱਚ ਪਾਲਣ ਪੋਸ਼ਣ ਹੋਇਆ। ਉਹ ਇੱਕ ਮਾਡਲ ਦੇ ਨਾਲ-ਨਾਲ ਇੰਟਰਨੈਸ਼ਨਲ ਰਿਲੇਸ਼ਨਜ਼ ਦੀ ਵਿਦਿਆਰਥਣ ਵੀ ਹੈ। ਓਪਲ ਪਹਿਲਾਂ ਵੀ ਕਈ ਬਿਊਟੀ ਪੇਜੈਂਟ ਜਿੱਤ ਚੁੱਕੀ ਹਨ। ਉਹ ਮੈਕਸਿਕੋ ਸਿਟੀ ਵਿੱਚ ਹੋਏ ਇੰਟਰਨੈਸ਼ਨਲ ਮਿਸ ਯੂਨੀਵਰਸ 2024 ਵਿੱਚ ਭਾਗ ਲੈ ਚੁੱਕੀ ਹੈ ਜਿੱਥੇ ਉਹ ਤੀਜੇ ਨੰਬਰ ਉਤੇ ਰਹੀ ਸੀ। ਇਸ ਤੋਂ ਬਾਅਦ ਓਪਲ ਨੇ ਮਿਸ ਵਰਲਡ ਥਾਈਲੈਂਡ 2025 ਦਾ ਤਾਜ ਵੀ ਆਪਣੇ ਸਿਰ ਪਾਇਆ।

72ਵੀਂ ਮਿਸ ਵਰਲਡ 2025 ਦਾ ਤਾਜ ਪਹਿਨਾਇਆ ਗਿਆ

ਓਪਲ ਸੁਚਾਤਾ ਚੁਆਂਗਸਰੀ ਨੂੰ 72ਵੀਂ ਮਿਸ ਵਰਲਡ ਦਾ ਤਾਜ ਪਹਿਨਾਇਆ ਗਿਆ ਹੈ। ਮਿਸ ਮਾਰਟੀਨਿਕ ਨੇ ਮੁਕਾਬਲੇ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਮਿਸ ਪੋਲੈਂਡ ਤੀਜੇ ਸਥਾਨ ‘ਤੇ ਰਹੀ ਹੈ। ਮਿਸ ਇਥੋਪੀਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਨੰਦਿਨੀ ਗੁਪਤਾ ਨੇ ਚੋਟੀ ਦੇ 8 ਵਿੱਚ ਜਗ੍ਹਾ ਬਣਾਈ ਹੈ।

ਬਚਪਨ ਤੋਂ ਹੀ ਮਾਡਲਿੰਗ ਦਾ ਸ਼ੌਕ ਸੀ

ਓਪਲ ਸੁਚਾਤਾ ਚੁਆਂਗਸਨੀ ਨੂੰ ਬਚਪਨ ਤੋਂ ਹੀ ਮਾਡਲਿੰਗ ਦਾ ਸ਼ੌਕ ਸੀ। ਉਹ ਪਿਛਲੇ 4-5 ਸਾਲਾਂ ਤੋਂ ਮਾਡਲਿੰਗ ਦੀ ਦੁਨੀਆ ਵਿੱਚ ਆਪਣਾ ਸੁਹਜ ਫੈਲਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸਨੇ 2021 ਵਿੱਚ ਆਪਣਾ ਪੇਜੈਂਟਰੀ ਕਰੀਅਰ ਸ਼ੁਰੂ ਕੀਤਾ ਸੀ। ਉਸਨੇ ਪਹਿਲੀ ਵਾਰ ਮਿਸ ਰਤਨਕੋਸਿਨ ਈਵੈਂਟ ਵਿੱਚ ਹਿੱਸਾ ਲਿਆ ਸੀ, ਹਾਲਾਂਕਿ ਉਸ ਸਮੇਂ ਦੌਰਾਨ ਉਸਨੂੰ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਸੀ। ਇਸ ਤੋਂ ਬਾਅਦ, ਜਦੋਂ ਓਪਲ 18 ਸਾਲ ਦੀ ਸੀ, ਉਸਨੇ ਮਿਸ ਯੂਨੀਵਰਸ ਥਾਈਲੈਂਡ ਮੁਕਾਬਲੇ ਵਿੱਚ ਵੀ ਹਿੱਸਾ ਲਿਆ। ਇਸ ਸਮੇਂ ਦੌਰਾਨ ਉਹ ਤੀਜੇ ਸਥਾਨ ‘ਤੇ ਰਹੀ, ਹਾਲਾਂਕਿ ਦੂਜੀ ਰਨਰ ਅੱਪ ਮੁਕਾਬਲੇ ਤੋਂ ਬਾਹਰ ਹੋ ਗਈ, ਜਿਸ ਕਾਰਨ ਓਪਲ ਨੂੰ ਦੂਜਾ ਸਥਾਨ ਮਿਲਿਆ।

 

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਵਿਜੇ ਨਗਰ ਇਲਾਕੇ ਵਿੱਚ ਦੇਰ ਰਾਤ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਸ਼ਾਹਕੋਟ ਇਲਾਕੇ ਵਿੱਚ ਪੈਂਦੇ ਪਿੰਡ ਸੋਹਲ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਫਿਲੌਰ ਨੈਸ਼ਨਲ ਹਾਈਵੇਅ-44 ‘ਤੇ ਇੱਕ ਵੱਡਾ

|

|

|

ਖ਼ਬਰਿਸਤਾਨ ਨੈੱਟਵਰਕ:ਅਮਰੀਕਾ ਦੇ ਮਿਸ਼ੀਗਨ ਰਾਜ ਵਿੱਚ ਬਰਫ਼ੀਲੇ ਤੂਫ਼ਾਨ ਨੇ ਭਾਰੀ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਵਿਜੇ ਨਗਰ ਇਲਾਕੇ ਵਿੱਚ ਸੋਮਵਾਰ ਰਾਤ

|

|

|

ਖ਼ਬਰਿਸਤਾਨ ਨੈੱਟਵਰਕ: ਮੁੰਬਈ ਦੇ ਜੁਹੂ ਇਲਾਕੇ ਵਿੱਚ ਸੋਮਵਾਰ ਰਾਤ ਇੱਕ

|

|

|

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ

|

|

|

ਖ਼ਬਰਿਸਤਾਨ ਨੈੱਟਵਰਕ:ਜਲੰਧਰ ਦੇ ਭਾਰਗਵ ਕੈਂਪ ਇਲਾਕੇ ਵਿੱਚ ਦੇਰ ਰਾਤ ਦੋ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ