ਸਾਡਾ ਨਾਟ ਘਰ ਦੇ 187ਵੇਂ ਸ਼ੋ ‘ਚ ਡਾ. ਸੋਮਪਾਲ ਹੀਰਾ ਜੀ ਦਾ ਲਿਖਿਆ ਅਤੇ ਡਾ. ਕੰਵਲ ਢਿੱਲੋਂ ਦੁਆਰਾ ਨਿਰਦੇਸ਼ਿਤ ਨਾਟਕ ” ਭਾਸ਼ਾ ਵਹਿੰਦਾ ਦਰਿਆ” ਬਹੁਤ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ।
ਇਸ ਨਾਟਕ ਵਿੱਚ ਡਾ. ਸੋਮਪਾਲ ਹੀਰਾ ਨੇ ਆਪਣੀ ਅਦਾਕਾਰੀ ਦੇ ਜ਼ੋਹਰ ਵਿਖਾਏ। ਦਰਸ਼ਕਾਂ ਨਾਲ ਭਰੇ ਸਾਡਾ ਨਾਟ ਘਰ ਦੇ ਵਿਹੜੇ ਵਿੱਚ ਵਾਰ-ਵਾਰ ਤਾੜੀਆਂ ਦੀ ਗੂੰਜ ਨਾਟਕ ਦੇ ਬੇਹੱਦ ਸਫ਼ਲ ਰਹਿਣ ਦੀ ਗਵਾਹੀ ਦਿੰਦੀ ਰਹੀ।
ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਡਾ. ਹੀਰਾ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਖ਼ੂਬ ਸ਼ਲਾਘਾ ਕੀਤੀ ਗਈ । ਸੁਰਜੀਤ ਪਾਤਰ ਜੀ ਦੀਆਂ ਕਵਿਤਾਵਾਂ ਦੇ ਕੁਝ ਅੰਸ਼ ਵੀ ਇਸ ਨਾਟਕ ਵਿਚ ਦੇਖਣ ਨੂੰ ਮਿਲੇ । ਨਾਟਕ ਦੇ ਅੰਤ ਵਿੱਚ ਮੋਮਬੱਤੀਆਂ ਜਗਾ ਕੇ ਸਭ ਨੂੰ ਪੰਜਾਬੀ ਮਾਂ ਬੋਲੀ ਦੇ ਮੋਹ ਦਾ ਅਹਿਸਾਸ ਕਰਵਾਇਆ ਗਿਆ।
ਦਲਜੀਤ ਸਿੰਘ ਸੋਨਾ ਅਤੇ ਮਨਿੰਦਰ ਸਿੰਘ ਨੌਸ਼ਹਿਰਾ ਨੇ ਡਾ. ਸੋਮਪਾਲ ਹੀਰਾ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਦਰਸ਼ਕਾਂ ਨੇ ਨਾਟਕ ਨੂੰ ਬੇਪਨਾਹ ਮੁੱਹਬਤ ਬਖਸ਼ੀ । ਸੋਮਪਾਲ ਹੀਰਾ ਦਾ ਇਹ ਕਹਿਣਾ ਸੀ ਕਿ ਸਾਡਾ ਨਾਟ ਘਰ ਵਿਖੇ ਉਹਨਾਂ ਵੱਲੋਂ ਕੀਤੀ ਗਈ ਇਹ ਪੇਸ਼ਕਾਰੀ ਹਮੇਸ਼ਾਂ ਲਈ ਉਹਨਾਂ ਦੀਆਂ ਚੰਗੀਆਂ ਯਾਦਾਂ ਵਿਚ ਜੁੜ ਗਈ ਹੈ । ਉਹਨਾਂ ਨੇ ਦਰਸ਼ਕਾਂ ਦੀ ਇਕਾਗਰਤਾ ਅਤੇ ਅਨੁਸ਼ਾਸਨ ਦੀ ਖ਼ਾਸ ਤਰੀਫ਼ ਕੀਤੀ ।
ਸਾਡਾ ਨਾਟ ਘਰ ਦੀ ਪੂਰੀ ਟੀਮ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਸੋਮਪਾਲ ਹੀਰਾ ਜੀ ਨੇ ਕਿਹਾ ਕਿ ਸਾਡਾ ਨਾਟ ਘਰ ਵਾਕਿਆ ਹੀ ਸੁਪਨਿਆਂ ਦਾ ਘਰ ਹੈ । ਇਸ ਦੇ ਨਾਲ ਹੀ ਸਾਡਾ ਨਾਟ ਘਰ ਦਾ ਇਹ ਪ੍ਰੋਗਰਾਮ ਵੀ ਸਫਲਤਾਪੂਰਵਕ ਹੋ ਨਿਬੜਿਆ ਅਤੇ ਸੋਮਵਾਰ ਨੂੰ ਸ਼ਾਮ 5 ਵਜੇ ਨਵੇਂ ਨਾਟਕ ਨਾਲ ਮਿਲਣ ਦਾ ਵਾਅਦਾ ਲਿਆ ਗਿਆ।